FacebookTwitterg+Mail

ਅਕਸ਼ੇ ਦੀ 'ਹਾਊਸਫੁੱਲ 4' ’ਚ ਇਹ ਵੱਡਾ ਐਕਟਰ ਕਰੇਗਾ ‘ਕੈਮਿਓ ਰੋਲ’

akshay kumar and sanjay dutt
10 November, 2018 05:10:24 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਇਨ੍ਹੀਂ ਦਿਨੀਂ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ 'ਹਾਊਸਫੁੱਲ 4' ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਇਹ ਫਿਲਮ ਆਪਣੇ ਐਲਾਨ ਤੋਂ ਹੁਣ ਤੱਕ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਬਣੀ ਹੋਈ ਹੈ। ਪਹਿਲਾਂ ਫਿਲਮ 'ਚ ਨਾਨਾ ਪਾਟੇਕਰ ਦੀ ਥਾਂ ਰਾਣਾ ਦੱਗੁਬਾਤੀ ਨੂੰ ਕਾਸਟ ਕੀਤਾ ਗਿਆ ਸੀ। ਹੁਣ ਇਸ ਤੋਂ ਬਾਅਦ ਖਬਰ ਹੈ ਕਿ ਇਸ ਮਲਟੀਸਟਾਰਰ ਫਿਲਮ 'ਚ ਸੰਜੇ ਦੱਤ ਨੂੰ ਵੀ ਕੈਮਿਓ ਕਿਰਦਾਰ ਲਈ ਕਾਸਟ ਕੀਤਾ ਜਾ ਸਕਦਾ ਹੈ। ਜੀ ਹਾਂ, ਹਾਲ ਹੀ 'ਚ ਸੰਜੇ ਦੱਤ ਨੂੰ 'ਹਾਊਸਫੁੱਲ-4' ਦੇ ਸੈੱਟ 'ਤੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਖਬਰਾਂ ਆਉਣ ਲੱਗੀਆਂ ਕਿ 'ਹਾਊਸਫੁੱਲ 4' 'ਚ ਸੰਜੂ ਬਾਬਾ ਦਾ ਕੈਮਿਓ ਕਿਰਦਾਰ ਦੇਖਣ ਨੂੰ ਮਿਲ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸੰਜੇ ਦੱਤ 'ਹਾਊਸਫੁੱਲ 4' ਦੇ ਸੈੱਟ ਦੇ ਕੋਲ ਹੀ ਇਕ ਐਡ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ।


ਦੱਸਣਯੋਗ ਹੈ ਕਿ ਸੰਜੇ ਦੱਤ ਅਤੇ ਅੱਕੀ ਇਸ ਤੋਂ ਪਹਿਲਾਂ ਪੰਜ ਫਿਲਮਾਂ 'ਚ ਸਕ੍ਰੀਨ ਸ਼ੇਅਰ ਕਰ ਚੁੱਕੇ ਹਨ। 'ਹਾਊਸਫੁੱਲ 4' ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਅਕਸ਼ੇ ਤੋਂ ਇਲਾਵਾ ਰਾਣਾ ਦੱਗੁਬਾਤੀ, ਕ੍ਰਿਤੀ ਖਰਬੰਦਾ, ਰਿਤੇਸ਼ ਦੇਸ਼ਮੁਖ, ਬੌਬੀ ਦਿਓਲ, ਕ੍ਰਿਤੀ ਸੈਨਨ ਅਤੇ ਪੂਜਾ ਹੇਗੜੇ ਵੀ ਨਜ਼ਰ ਆਉਣਗੇ।


Tags: Akshay Kumar Sanjay Dutt Housefull 4 Farhad Samji Sajid Nadiadwala

About The Author

sunita

sunita is content editor at Punjab Kesari