FacebookTwitterg+Mail

ਵਿਆਹ ਦੀ ਵਰ੍ਹੇਗੰਢ 'ਤੇ ਅਕਸ਼ੈ ਤੇ ਟਵਿੰਕਲ ਨੇ ਕੀਤੀ ਮੁੱਕੇਬਾਜ਼ੀ

akshay kumar and twinkle khanna
17 January, 2019 04:44:52 PM

ਮੁੰਬਈ (ਬਿਊਰੋ) — ਬਾਲੀਵੁੱਡ ਜੋੜੀ ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਆਪਣੀ 18ਵੀਂ ਵਰ੍ਹੇਗੰਢ ਮਨਾ ਰਹੇ ਹਨ। ਖਬਰਾਂ ਮੁਤਾਬਕ ਇਸ ਜੋੜੀ ਨੇ ਭਾਵਂੇ ਕੁਝ ਖਾਸ ਕਰਨ ਦੀ ਯੋਜਨਾ ਨਹੀਂ ਬਣਾਈ ਪਰ ਇਹ ਜੋੜੀ ਇਕ-ਦੂਜੇ ਨਾਲ ਸਮਾਂ ਬਿਤਾ ਰਹੀ ਹੈ। ਇਸ ਦਿਨ ਨੂੰ ਲੈ ਕੇ ਟਵਿੰਕਲ ਖੰਨਾ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਟਵਿੰਕਲ ਖੰਨਾ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਲਿਖਿਆ ਹੈ ਕਿ ''ਮੇਰੇ ਪਤੀ ਨੇ ਮੈਨੂੰ ਹਰ ਚੀਜ ਦਿੱਤੀ ਹੈ ਤੇ ਉਹ ਵੀ ਬਹੁਤ ਹੀ ਰਿਵਾਇਤੀ ਤਰੀਕੇ ਨਾਲ। ਟਵਿੰਕਲ ਖੰਨਾ ਵਾਂਗ ਅਕਸ਼ੈ ਕੁਮਾਰ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਅਕਸ਼ੈ ਤੇ ਟਵਿੰਕਲ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਅਕਸ਼ੈ ਨੇ ਇਕ ਕੈਪਸ਼ਨ ਵੀ ਦਿੱਤਾ ਹੈ ''When you're a martial arts enthusiast teaching her the moves but She decides to use you as a punching bag instead 😬😂 “hat's how 18 years have been…9mprovised and full of surprises ❤️ “heYin“oMyYang''। ਵੀਡੀਓ 'ਚ ਦੋਵੇਂ ਇਕ-ਦੂਜੇ ਨਾਲ ਮੁੱਕੇਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ। ਅਕਸ਼ੈ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਲੋਕ ਵੀ ਖੂਬ ਪਸੰਦ ਕਰ ਰਹੇ ਹਨ।


ਦੱਸਣਯੋਗ ਹੈ ਕਿ ਅਕਸ਼ੈ-ਟਵਿੰਕਲ ਦੀ ਪ੍ਰੇਮ ਕਹਾਣੀ ਫਿਲਮ ਇੰਟਰਨੈਸ਼ਨਲ ਖਿਲਾੜੀ ਦੇ ਸੈੱਟ 'ਤੇ ਸ਼ੁਰੂ ਹੋਈ ਸੀ। 17 ਜਨਵਰੀ 2001 ਨੂੰ ਉਨ੍ਹਾਂ ਨੇ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਟਵਿੰਕਲ ਖੰਨਾ ਨੇ ਐਕਟਿੰਗ ਛੱਡ ਦਿੱਤੀ। ਉਨ੍ਹਾਂ ਨੂੰ ਲਿਖਣਾ ਪਸੰਦ ਹੈ ਅਤੇ ਹੁਣ ਤੱਕ ਉਨ੍ਹਾਂ ਦੀਆਂ 3 ਕਿਤਾਬਾਂ ਆ ਚੁੱਕੀਆਂ ਹਨ। ਉਥੇ ਅਕਸ਼ੈ ਕੁਮਾਰ ਫਿਲਮਾਂ 'ਚ ਸਰਗਰਮ ਹਨ। ਉਨ੍ਹਾਂ ਦੀ ਆਉਣ ਵਾਲੀ ਫਿਲਮ 'ਕੇਸਰੀ' ਹੈ, ਜਿਸ ਦੀ ਸ਼ੂਟਿੰਗ 'ਚ ਹਾਲੇ ਉਹ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ 'ਗੁੱਡ ਨਿਊਜ਼', 'ਹਾਊਸਫੁੱਲ', 'ਮਿਸ਼ਨ ਮੰਗਲ' ਅਤੇ 'ਸੂਰਯਵੰਸ਼ੀ' ਹੈ।


Tags: Akshay Kumar Twinkle Khanna Wedding Anniversary Video Instagram Bollywood Celebrity

Edited By

Sunita

Sunita is News Editor at Jagbani.