FacebookTwitterg+Mail

'ਕੇਸਰੀ' 'ਚ ਯੁਵਰਾਜ ਹੰਸ ਦੇ ਬੋਲ ਸੁਣ ਕੇ ਭਾਵੁਕ ਹੋਏ ਨਵਰਾਜ ਹੰਸ

akshay kumar and yuvraj hans
24 March, 2019 10:51:43 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ' ਜਿੱਥੇ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ ਉੱਥੇ ਹੀ ਫਿਲਮ ਦੇ ਗੀਤ ਦੇਸ਼ ਭਗਤੀ ਅਤੇ ਜਜ਼ਬੇ 'ਚ ਚੋਖਾ ਵਾਧਾ ਕਰ ਰਹੇ ਹਨ। ਹੁਣ ਤੱਕ ਫਿਲਮ 'ਚ ਜੈਜ਼ੀ ਬੀ, ਬੀ ਪਰਾਕ ਅਤੇ ਅਰਿਜੀਤ ਸਿੰਘ ਅਤੇ ਅਸੀਸ ਕੌਰ ਦਾ ਡਿਊਟ ਗੀਤ ਰਿਲੀਜ਼ ਹੋ ਚੁੱਕਿਆ ਹੈ। ਫਿਲਮ 'ਚ ਹੁਣ ਤੱਕ ਪੰਜਾਬੀ ਗੀਤ ਵੀ ਸੁਣਨ ਨੂੰ ਮਿਲ ਰਹੇ ਹਨ। ਅਕਸ਼ੈ ਦੀ 'ਕੇਸਰੀ' ਫਿਲਮ 'ਚ ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਯੁਵਰਾਜ ਹੰਸ ਦਾ ਗੀਤ ਵੀ ਸੁਣਨ ਨੂੰ ਮਿਲ ਰਿਹਾ ਹੈ, ਜਿਸ ਦਾ ਖੁਲਾਸਾ ਯੁਵਰਾਜ ਹੰਸ ਦੇ ਭਰਾ ਨਵਰਾਜ ਹੰਸ ਨੇ 'ਕੇਸਰੀ' ਫਿਲਮ ਦੀ ਸਿਨੇਮਾ 'ਚੋਂ ਇਕ ਕਲਿੱਪ ਸਾਂਝੀ ਕਰਕੇ ਕੀਤਾ ਹੈ। ਨਵਰਾਜ ਨੇ ਕੈਪਸ਼ਨ 'ਚ ਲਿਖਿਆ ਹੈ ''Meri jaan yuggi buggi @yuvrajhansofficial main lafzaan wich express nahi kar sakdaa mainu kinnna proud hoya teri awaaz sunke theatre wich yaar siddi dil te wajjdi aa teri awaaz . we all are proud of meri bugri and Big respect Anurag bhaji for making this master piece, pranam shahedaaan nu.''


ਦੱਸ ਦਈਏ ਕਿ ਯੁਵਰਾਜ ਹੰਸ ਦਾ ਇਹ ਗੀਤ ਹਾਲੇ ਰਿਲੀਜ਼ ਤਾਂ ਨਹੀਂ ਕੀਤਾ ਗਿਆ ਹੈ ਪਰ ਫਿਲਮ 'ਚ ਸੁਣਨ ਨੂੰ ਮਿਲ ਰਿਹਾ ਹੈ। ਗੀਤ ਦੇ ਬੋਲ ਤਾਂ ਵਾਕਈ 'ਚ ਕਾਫੀ ਖੂਬਸੂਰਤ ਹਨ, ਜੋ ਹਰ ਕਿਸੇ ਨੂੰ ਭਾਵੁਕ ਕਰ ਦੇਣਗੇ। ਫਿਲਮ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ' 21 ਮਾਰਚ ਨੂੰ ਹੋਲੀ ਦੀ ਤਿਉਹਾਰ 'ਤੇ ਰਿਲਜ਼ੀ ਹੋਈ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਪਹਿਲੀ ਦਿਨ ਹੀ ਗ੍ਰੈਂਡ ਓਪਨਿੰਗ ਕੀਤੀ ਹੈ। 'ਕੇਸਰੀ' ਫਿਲਮ ਨੇ ਪਹਿਲੇ ਦਿਨ 22 ਕਰੋੜ ਦੇ ਲੱਗਭਗ ਕਮਾਈ ਕਰ 2019 ਦੀ ਸਭ ਤੋਂ ਵੱਡੀ ਓਪਨਿੰਗ ਕੀਤੀ ਹੈ। ਅਨੁਰਾਗ ਸਿੰਘ ਵੱਲੋਂ ਨਿਰਦੇਸ਼ਿਤ ਫਿਲਮ 'ਕੇਸਰੀ' 1897 ਦੇ ਸਾਰਾਗੜ੍ਹੀ ਲੜਾਈ 'ਤੇ ਅਧਾਰਿਤ ਹੈ ਜਦੋਂਕਿ 21 ਸਿੰਘਾਂ ਨੇ 10 ਹਜ਼ਾਰ ਅਫਗਾਨਾਂ ਦਾ ਡੱਟ ਕੇ ਮੁਕਾਬਲਾ ਕੀਤਾ ਸੀ। ਫਿਲਮ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋਈ ਹੈ।


Tags: Akshay KumarParineeti ChopraKesariAnurag SinghYuvraj HansNavraj HansInstagram VideoBollywood Celebrity

Edited By

Sunita

Sunita is News Editor at Jagbani.