FacebookTwitterg+Mail

ਟਰੈਫਿਕ ਤੋਂ ਪ੍ਰੇਸ਼ਾਨ ਅਕਸ਼ੈ ਕੁਮਾਰ ਨੇ ਕੀਤਾ ਮੈਟਰੋ ਦੀ ਸਫਰ, ਵੀਡੀਓ ਵਾਇਰਲ

akshay kumar beats mumbai traffic by taking a metro ride
19 September, 2019 03:00:10 PM

ਮੁੰਬਈ(ਬਿਊਰੋ)- ਅਕਸ਼ੈ ਕੁਮਾਰ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਮੁੰਬਈ ਮੈਟਰੋ ਦਾ ਸਫ਼ਰ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਮੈਟਰੋ ਦੀ ਤਾਰੀਫ਼ ਕਰਦੇ ਹੋਏ ਦੱਸਿਆ ਕਿ ਘੰਟਿਆਂ ਦਾ ਸਫਰ ਕੁਝ ਮਿੰਟਾਂ ‘ਚ ਹੀ ਪੂਰਾ ਹੋ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਫ਼ਿਲਮ ਦੇ ਸ਼ੂਟ ਲਈ ਘਾਟਕੋਪਰ ਤੋਂ ਵਰਸੋਵਾ ਜਾਣਾ ਸੀ ਪਰ ਮੈਪ ‘ਤੇ ਚੈੱਕ ਕੀਤਾ ਤਾਂ ਟਰੈਫਿਕ ਦੇ ਚਲਦੇ ਦੋ ਘੰਟਿਆਂ ਤੋਂ ਵਧ ਦਾ ਸਮਾਂ ਦਿਖਾਇਆ ਜਾ ਰਿਹਾ ਸੀ ਪਰ ‘ਗੁੱਡ ਨਿਊਜ’ ਦੇ ਡਾਇਰੈਕਟਰ ਰਾਜ ਨੇ ਉਨ੍ਹਾਂ ਨੂੰ ਮੈਟਰੋ ਦਾ ਸਫ਼ਰ ਕਰਨ ਦੀ ਸਲਾਹ ਦਿੱਤੀ।

 
 
 
 
 
 
 
 
 
 
 
 
 
 

‪My ride for today, the Mumbai metro...travelled #LikeABoss from Ghatkopar to Versova beating peak hours traffic 😎

A post shared by Akshay Kumar (@akshaykumar) on Sep 18, 2019 at 6:55am PDT


ਪਹਿਲਾਂ ਤਾਂ ਉਹ ਰਾਜੀ ਨਹੀਂ ਹੋਏ ਪਰ ਫਿਰ ਰਿਸਕ ਲੈਂਦੇ ਹੋਏ ਉਹ ਡਾਇਰੈਕਟਰ ਰਾਜ ਤੇ ਆਪਣੇ ਕੁਝ  ਸੁਰੱਖਿਆ ਕਰਮਚਾਰੀਆਂ ਦੇ ਨਾਲ ਮੈਟਰੋ ਦੇ ਸਫ਼ਰ ’ਤੇ ਨਿਕਲ ਪਏ। ਉਨ੍ਹਾਂ ਨੇ ਵੀਡੀਓ ‘ਚ ਦੱਸਿਆ ਕਿ ਅਸੀਂ ਇਕ ਕੋਨੇ ‘ਚ ਖੜ੍ਹੇ ਹੋਏ ਪਰ ਲੋਕਾਂ ਨੇ ਉਨ੍ਹਾਂ ਨੂੰ ਪਛਾਣਿਆਂ ਨਹੀਂ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ ਇਕ ਮਿਲੀਅਨ ਤੋਂ ਵਧ ਵਾਰ ਲੋਕ ਇਸ ਨੂੰ ਦੇਖ ਚੁੱਕੇ ਹਨ।
 


Tags: Akshay KumarMumbaiTrafficMetro RideVideo

About The Author

manju bala

manju bala is content editor at Punjab Kesari