FacebookTwitterg+Mail

ਅਕਸ਼ੈ ਕੁਮਾਰ ਦੇ ਜਨਮਦਿਨ ’ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਦਿਲਚਸਪ ਗੱਲਾਂ ਬਾਰੇ

akshay kumar birthday
09 September, 2019 12:46:19 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਕਸ਼ੈ ਕੁਮਾਰ ਅੱਜ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਅਕਸ਼ੈ ਕੁਮਾਰ ਦਾ ਜਨਮ 9 ਸਤੰਬਰ 1967 ਨੂੰ ਅਮ੍ਰਿਤਸਰ ’ਚ ਹੋਇਆ ਸੀ। ਅਕਸ਼ੈ ਕੁਮਾਰ ਦਾ ਅਸਲੀ ਨਾਮ ਰਾਜੀਵ ਹਰੀਓਮ ਭਾਟੀਆ ਹੈ। ਜਨਮਦਿਨ ਮੌਕੇ ਅੱਜ ਅਸੀਂ ਤੁਹਾਨੂੰ ਅਕਸ਼ੈ ਕੁਮਾਰ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਬਾਰੇ ਦੱਸਾਂਗੇ।
Punjabi Bollywood Tadka

ਫਿਲਮੀ ਕਰੀਅਰ ਦੀ ਸ਼ੁਰੂਆਤ

ਅਕਸ਼ੈ ਨੇ ਫਿਲਮ ‘ਸੌਗੰਧ’ ਨਾਲ ਬਤੋਰ ਹੀਰੋ ਬਾਲੀਵੁੱਡ ’ਚ ਐਂਟਰੀ ਕੀਤੀ। ਅਕਸ਼ੈ ਫਿਰ ਹੌਲੀ-ਹੌਲੀ ਬਾਲੀਵੁੱਡ ਦੇ ਸਟਾਰ ਬਣ ਦੇ ਗਏ। ਉਨ੍ਹਾਂ ਨੂੰ ਇਕੱਠੇ ਕਈ ਫਿਲਮਾਂ ਦੇ ਆਫਰ ਆਉਣ ਲੱਗੇ । 1994 ’ਚ ਤਾਂ ਇਹ ਹਾਲ ਸੀ ਕਿ ਅਕਸ਼ੈ ਕੁਮਾਰ ਦੀਆਂ 11 ਫਿਲਮਾਂ ਰਿਲੀਜ਼ ਹੋਈਆਂ ਸਨ।
Punjabi Bollywood Tadka
ਇਨ੍ਹਾਂ ਦੇ ਨਾਮ ਹਨ ‘ਐਲਾਨ’, ‘ਯੇ ਦਿਲਲਗੀ’, ‘ਜੈ ਕਿਸ਼ਨ’, ‘ਮੋਹਰਾ’, ‘ਮੈਂ ਖਿਲਾੜੀ ਤੂੰ ਅਨਾੜੀ’, ‘ਇੱਕੇ ਪੇ ਇੱਕਾ’, ‘ਅਮਾਨਤ’, ‘ਸੁਹਾਗ’, ‘ਜ਼ਖਮੀ ਦਿਲ’, ‘ਜ਼ਾਲਿਮ’ਅਤੇ ‘ਹਮ ਹੈਂ ਬੇਮਿਸਾਲ’। ਇਸ ਤੋਂ ਬਾਅਦ ਤਾਂ ਅਕਸ਼ੈ ਨੇ ਕਦੇ ਵਾਪਸ ਮੁੜ ਕੇ ਨਹੀਂ ਦੇਖਿਆ ਅਤੇ ਅੱਜ ਉਹ ਬਾਲੀਵੁਡ ਦੇ ਖਿਲਾੜੀ ਕੁਮਾਰ ਹਨ। ਅਕਸ਼ੈ ਕੁਮਾਰ ਨੇ ਆਪਣੇ ਪੂਰੇ ਕਰੀਅਰ ’ਚ ਲੱਗਭਗ 100 ਫਿਮਲਾਂ ’ਚ ਕੰਮ ਕੀਤਾ ਹੈ।
Punjabi Bollywood Tadka

ਅਕਸ਼ੈ ਕੁਮਾਰ ਤੇ ਟਵਿੰਕਲ ਖੰਨਾ ਦੀ ਪ੍ਰੇਮ ਕਹਾਣੀ

ਫਿਲਮਾ ਦੇ ਨਾਲ-ਨਾਲ ਅਕਸ਼ੈ ਕੁਮਾਰ ਦੀ ਟਵਿੰਕਲ ਖੰਨਾ ਨਾਲ ਪ੍ਰੇਮ ਕਹਾਣੀ ਵੀ ਬੜੀ ਦਿਲਚਸਪ ਹੈ ।ਟਵਿੰਕਲ ਖੰਨਾ ਨਾਲ ਉਨ੍ਹਾਂ ਦੀ ਮੁਲਾਕਾਤ ਮੁੰਬਈ ‘ਚ ਫ਼ਿਲਮ ਫੇਅਰ ਮੈਗਜ਼ੀਨ ਦੇ ਸ਼ੂਟ ਦੌਰਾਨ ਹੋਈ ਸੀ । ਉਸ ਦੌਰਾਨ ਅਕਸ਼ੈ ਕੁਮਾਰ,ਟਵਿੰਕਲ ‘ਤੇ ਉਹ ਫਿਦਾ ਹੋ ਗਏ ਸਨ । ਇਸੇ ਦੌਰਾਨ ਟਵਿੰਕਲ ਦੀ ਫ਼ਿਲਮ ‘ਇੰਟਰਨੈਸ਼ਨਲ ਖਿਲਾੜੀ’ ਦੀ ਸ਼ੁਰੂ ਹੋ ਗਈ ਅਤੇ ਇਸੇ ਦੌਰਾਨ ਹੀ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ। ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੇ ਵਿਆਹ ਕਰਵਾ ਲਿਆ ਸੀ ਅਤੇ ਦੋਵਾਂ ਦੇ ਘਰ ਇਕ ਧੀ ਅਤੇ ਪੁੱਤਰ ਨੇ ਜਨਮ ਲਿਆ ।
Punjabi Bollywood Tadka
ਅਕਸ਼ੈ ਕੁਮਾਰ ਆਪਣੇ ਪਰਿਵਾਰ ਪ੍ਰਤੀ ਬਹੁਤ ਹੀ ਸੰਜੀਦਾ ਹਨ ਅਤੇ ਪਰਿਵਾਰ ਨੂੰ ਆਪਣਾ ਪੂਰਾ ਸਮਾਂ ਦਿੰਦੇ ਹਨ। ਅਕਸ਼ੈ ਦੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ ‘ਗੁੱਡ ਨਿਊਜ਼’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ’ਚ ਉਨ੍ਹਾਂ ਨਾਲ ਕਰੀਨਾ ਕਪੂਰ ਤੇ ਦਿਲਜੀਤ ਦੋਸਾਂਝ ਲੀਡ ਕਿਰਦਾਰ ’ਚ ਨਜ਼ਰ ਆਉਣਗੇ।


Tags: Akshay KumarHappy BirthdayGood NewsMission MangalBollywood Celebrity News in PunjabiFilm Star Birthday

About The Author

manju bala

manju bala is content editor at Punjab Kesari