FacebookTwitterg+Mail

ਧੀ ਨੂੰ ਸੈਰ ਲਈ ਲੈ ਕੇ ਨਿਕਲੇ ਸੀ ਅਕਸ਼ੈ ਤਾਂ ਪਹੁੰਚ ਗਏ ਬਜ਼ੁਰਗਾਂ ਦੀ ਝੁੱਗੀ 'ਚ, ਮਿਲਿਆ ਇਹ ਸਬਕ

akshay kumar daughter nitara kumar
01 November, 2019 12:11:20 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ ਮਾਰਨਿੰਗ ਵਾਕ 'ਤੇ ਹੋਏ ਇਕ ਕਿੱਸੇ ਨੂੰ ਸ਼ੇਅਰ ਕੀਤਾ ਹੈ। ਅਕਸ਼ੈ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਨ੍ਹਾਂ ਨਾਲ ਧੀ ਨਿਤਾਰਾ ਵੀ ਨਜ਼ਰ ਆ ਰਹੀ ਹੈ। ਅਕਸ਼ੈ ਇਕ ਝੋਪੜੀ 'ਚ ਨਜ਼ਰ ਆ ਰਹੇ ਹਨ, ਜਿੱਥੇ ਉਹ ਪਾਣੀ ਦੀ ਤਲਾਸ਼ 'ਚ ਪਹੁੰਚੇ ਹਨ। ਅਕਸ਼ੈ ਦਾ ਕਹਿਣਾ ਹੈ, ''ਇਸ ਨਾਲ ਅੱਜ ਮੇਰੀ ਬੇਟੀ ਨੂੰ ਜੀਵਨ ਦਾ ਬਹੁਤ ਹੀ ਵੱਡਾ ਸਬਕ ਮਿਲਿਆ ਹੈ।'' ਉਨ੍ਹਾਂ ਪੋਸਟ 'ਚ ਲਿਖਿਆ,''ਅੱਜ ਦੀ ਮਾਰਨਿੰਗ ਵਾਕ ਛੋਟੀ ਨਿਤਾਰਾ ਲਈ ਜੀਵਨ ਦਾ ਸਬਕ ਬਣਿਆ ਹੈ। ਅਸੀਂ ਇਸ ਦਿਆਲੂ ਅਤੇ ਬਜ਼ੁਰਗ ਪਤੀ-ਪਤਨੀ ਦੇ ਘਰ ਪਾਣੀ ਦੀ ਤਲਾਸ਼ 'ਚ ਗਏ ਸੀ ਪਰ ਉਨ੍ਹਾਂ ਨੇ ਸਾਡੇ ਲਈ ਬਹੁਤ ਸਵਾਦ ਗੁੜ ਰੋਟੀ ਬਣਾਈ। ਸੱਚੀ, ਦਿਆਲੂ ਹੋਣ 'ਚ ਕੁਝ ਖਰਚ ਨਹੀਂ ਹੁੰਦਾ ਪਰ ਇਸ ਤੋਂ ਮਿਲਦਾ ਬਹੁਤ ਕੁਝ ਹੈ।''

Punjabi Bollywood Tadka

ਦੱਸਣਯੋਗ ਹੈ ਕਿ ਇਨ੍ਹਾਂ ਦਿਨਾਂ 'ਚ ਅਕਸ਼ੈ ਕੁਮਾਰ ਮਹਾਰਾਸ਼ਟਰ ਦੇ ਪਿੰਡ ਸ਼ਿਲਿਮ 'ਚ ਪਰਿਵਾਰ ਨਾਲ ਛੁੱਟੀਆਂ ਮਨਾ ਰਹੇ ਹਨ। ਹਾਲ ਹੀ 'ਚ ਉਨ੍ਹਾਂ ਇੱਥੇ ਆਪਣੀ ਨਾਨੀ ਸੱਸ ਦਾ 80 ਵਾਂ ਜਨਮਦਿਨ ਵੀ ਮਨਾਇਆ ਹੈ। 25 ਅਕਤੂਬਰ ਨੂੰ ਉਨ੍ਹਾਂ ਦੀ ਫਿਲਮ 'ਹਾਊਸਫੁੱਲ 4' ਰਿਲੀਜ਼ ਹੋਈ ਹੈ, ਜਿਸ ਨੂੰ ਫਿਲਮ ਸਮਿਕਸ਼ਕਾਂ ਨੇ ਤਾਂ ਜ਼ਿਆਦਾ ਪਸੰਦ ਨਹੀਂ ਕੀਤਾ ਹੈ ਪਰ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਨੇ ਪਹਿਲੇ ਹਫਤੇ 'ਚ 109 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

Punjabi Bollywood Tadka


Tags: Housefull 4Akshay KumarSlum to FeedDaughterNitara KumarWaterJaggeryBread Nodal

Edited By

Sunita

Sunita is News Editor at Jagbani.