FacebookTwitterg+Mail

Coronavirus : ਅਕਸ਼ੈ ਕੁਮਾਰ ਨੇ ਮੁੜ ਦਿਖਾਈ ਦਰਿਆਦਿਲੀ, BMC ਨੂੰ ਦਿੱਤੀ 3 ਕਰੋੜ ਦੀ ਆਰਥਿਕ ਸਹਾਇਤਾ

akshay kumar donates rs 3 crore to bmc
10 April, 2020 01:59:19 PM

ਮੁੰਬਈ (ਵੈੱਬ ਡੈਸਕ) - ਪੂਰਾ ਦੇਸ਼ 'ਕੋਰੋਨਾ ਵਾਇਰਸ' ਦੇ ਪ੍ਰਕੋਪ ਨਾਲ ਝੂਜ ਰਿਹਾ ਹੈ। ਅਜਿਹੇ ਵਿਚ  ਕਈ ਫ਼ਿਲਮੀ ਸਿਤਾਰੇ ਮਦਦ ਲਈ ਅੱਗੇ ਆ ਰਹੇ ਹਨ। ਇਸ ਲਿਸਟ ਵਿਚ ਸਭ ਤੋਂ ਉੱਪਰ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦਾ ਨਾਂ ਹੈ। ਹਾਲ ਹੀ ਵਿਚ ਅਕਸ਼ੈ ਕੁਮਾਰ ਨੇ 25 ਕਰੋੜ ਰੁਪਏ ਪੀ.ਐੱਮ. ਕੇਅਰ ਫੰਡ ਵਿਚ ਡੋਨੇਟ ਕੀਤੇ ਸਨ ਤਾਂ ਉੱਥੇ ਹੀ ਹੁਣ ਅਕਸ਼ੈ ਕੁਮਾਰ ਨੇ 3 ਕਰੋੜ ਰੁਪਏ ਨਾਲ ਬੀ. ਐੱਮ.ਸੀ. ਦੀ ਮਦਦ ਕੀਤੀ ਹੈ।

ਖ਼ਬਰਾਂ ਮੁਤਾਬਿਕ ਅਕਸ਼ੈ ਕੁਮਾਰ ਨੇ ਡਾਕਟਰਾਂ ਲਈ ਪੀ.ਪੀ.ਈ (Personal protective equipment), ਮਾਸਕ ਅਤੇ ਰੈਪਿਡ ਟੈਸਟ ਕਿੱਟ ਖਰੀਦਣ ਲਈ ਇਹ ਰਾਸ਼ੀ ਡੋਨੇਟ ਕੀਤੀ ਹੈ। ਦੱਸ ਦੇਈਏ ਕਿ ਪੀ.ਪੀ.ਈ. ਇਕ ਅਜਿਹੀ ਕਿੱਟ ਹੁੰਦੀ ਹੈ, ਜਿਸ ਨੂੰ ਪਹਿਨ ਕੇ 'ਕੋਰੋਨਾ' ਪੀੜਤਾਂ ਦਾ ਇਲਾਜ਼ ਕਰਦੇ ਹਨ ਅਤੇ ਇਸਦੀ ਮਦਦ ਨਾਲ ਉਹ ਇਸ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਖੁਦ ਨੂੰ ਬਚਾਅ ਸਕਦੇ ਹਨ।  

ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਨੇ 'ਕੋਰੋਨਾ ਵਾਇਰਸ' ਖਿਲਾਫ ਜੰਗ ਵਿਚ ਪੀ.ਐੱਮ.ਮੋਦੀ ਕੇਅਰ ਫੰਡ ਨੂੰ 25 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਸੀ। ਅਕਸ਼ੈ ਨੇ ਟਵੀਟ ਕਰਦੇ ਹੋਏ ਲਿਖਿਆ ਸੀ, ''ਇਹ ਉਹ ਸਮਾਂ ਹੈ, ਜਦੋਂ ਸਾਡੇ ਲਈ ਸਿਰਫ ਲੋਕਾਂ ਦੀ ਜ਼ਿੰਦਗੀ ਦੀ ਕੀਮਤ ਹੈ। ਇਸ ਦੇ ਲਈ ਅਸੀਂ ਜੋ ਕੁਝ ਕਰ ਸਕਦੇ ਹਾਂ, ਸਾਨੂੰ ਕਰਨਾ ਚਾਹੀਦਾ ਹੈ। ਮੈਂ ਆਪਣੀ 'ਚੋਂ @narendramodi ਜੀ ਦੇ ਪੀ.ਐੱਮ.ਕੇਅਰ ਫੰਡ ਵਿਚ 25 ਕਰੋੜ ਰੁਪਏ ਦਾ ਯੋਗਦਾਨ ਕਰਨ ਦਾ ਐਲਾਨ ਕਰਦਾ ਹਾਂ। ਜਾਨ ਬਚਾਓ, ਜਾਨ ਹੈ ਤਾਂ ਜਹਾਨ ਹੈ।''  


Tags: CoronavirusCovid 19PM Cares FundAkshay KumarDonates Rs 3 CroreBMC

About The Author

sunita

sunita is content editor at Punjab Kesari