FacebookTwitterg+Mail

ਮੇਰੇ ਕਰੀਅਰ ਦਾ ਬਿਹਤਰੀਨ ਦੌਰ ਚੱਲ ਰਿਹੈ : ਅਕਸ਼ੈ

akshay kumar gold
17 August, 2018 09:56:04 AM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਉਸ ਦੇ ਕਰੀਅਰ ਦਾ ਬਿਹਤਰੀਨ ਦੌਰ ਚੱਲ ਰਿਹਾ ਹੈ। ਅਕਸ਼ੈ ਨੂੰ ਫਿਲਮ ਇੰਡਸਟਰੀ ਵਿਚ ਆਏ ਹੋਏ ਢਾਈ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅਕਸ਼ੈ ਦੀ ਹਾਲ ਹੀ ਵਿਚ ਫਿਲਮ 'ਗੋਲਡ' ਪ੍ਰਦਰਸ਼ਿਤ ਹੋਈ ਹੈ। ਦੇਸ਼ ਭਗਤੀ 'ਤੇ ਆਧਾਰਿਤ 'ਗੋਲਡ' ਨੂੰ ਦਰਸ਼ਕ ਪਸੰਦ ਕਰ ਰਹੇ ਹਨ। ਅਕਸ਼ੈ ਦਾ ਕਹਿਣਾ ਹੈ ਕਿ ਮੈਂ ਦੇਸ਼ ਭਗਤੀ ਦੀਆਂ ਫਿਲਮਾਂ ਇਸ ਲਈ ਨਹੀਂ ਕਰਦਾ ਕਿ ਮੈਂ ਕੁਝ ਸਾਬਤ ਕਰਨਾ ਹੈ। ਮੈਂ ਸਿਰਫ ਇਸ ਲਈ ਕਰਦਾ ਹਾਂ ਕਿਉਂਕਿ ਉਨ੍ਹਾਂ ਫਿਲਮਾਂ ਦੀ ਕਹਾਣੀ ਮੈਨੂੰ ਪਸੰਦ ਆਉਂਦੀ ਹੈ।

ਜ਼ਿਕਰਯੋਗ ਹੈ ਕਿ ਬਾਕਸ ਆਫਿਸ ਦੀ ਜੰਗ 'ਚ ਅਕਸ਼ੈ ਕੁਮਾਰ ਦੀ ਫਿਲਮ 'ਗੋਲਡ' ਅਤੇ ਜਾਨ ਅਬ੍ਰਾਹਿਮ ਦੀ 'ਸੱਤਯਮੇਵ ਜਯਤੇ' ਨੂੰ ਪਛਾੜ ਦਿੱਤਾ ਹੈ। ਪਹਿਲੇ ਦਿਨ ਕਲੈਕਸ਼ਨ ਦੇ ਮਾਮਲੇ 'ਚ ਅਕਸ਼ੈ ਜਾਨ ਤੋਂ ਅੱਗੇ ਨਿਕਲ ਗਏ ਹਨ। ਦੇਸ਼ ਦੇ ਪਹਿਲੇ ਓਲੰਪਿਕ ਗੋਲਡ ਮੈਡਲ ਦੀ ਕਹਾਣੀ ਬਿਆਨ ਕਰਦੀ ਫਿਲਮ 'ਗਲੋਡ' ਨੇ ਪਹਿਲੇ ਦਿਨ 'ਚ 25 ਕਰੋੜ 25 ਲੱਖ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ 'ਗੋਲਡ' ਇਸ ਸਾਲ ਦੀ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਤੀਜੀ ਫਿਲਮ ਬਣ ਗਈ ਹੈ।


Tags: Akshay KumarGoldCareer John AbrahamBox OfficeSatyameva Jayate

Edited By

Chanda Verma

Chanda Verma is News Editor at Jagbani.