FacebookTwitterg+Mail

ਬਿਹਾਰ ਹੜ੍ਹ ਪੀੜਤਾਂ ਦੀ ਮਦਦ ਲਈ ਅਕਸ਼ੈ ਕੁਮਾਰ ਦਾਨ ਕਰਨਗੇ ਇਹ ਵੱਡੀ ਰਕਮ

akshay kumar helps 25 flood stricken families in bihar
29 October, 2019 10:52:04 AM

ਮੁੰਬਈ(ਬਿਊਰੋ)- ਅਕਸ਼ੈ ਕੁਮਾਰ ਫਿਲਮਾਂ ਤੋਂ ਇਲਾਵਾ ਅਸਲ ਜ਼ਿੰਦਗੀ ਵਿਚ ਵੀ ਕਈ ਲੋਕਾਂ ਲਈ ਉਨ੍ਹਾਂ ਦੇ ਹੀਰੋ ਹਨ। ਅਸਲ ਜ਼ਿੰਦਗੀ ਵਿਚ ਜਦੋਂ ਵੀ ਲੋਕਾਂ ਨੂੰ ਉਨ੍ਹਾਂ ਦੀ ਲੋੜ ਹੁੰਦੀ ਹੈ, ਉਹ ਮਦਦ ਲਈ ਅੱਗੇ ਆ ਜਾਂਦੇ ਹਨ। ਜਦੋਂ ਵੀ ਦੇਸ਼ ’ਤੇ ਕੋਈ ਮੁਸੀਬਤ ਆਉਂਦੀ ਹੈ, ਤਾਂ ਬਾਲੀਵੁੱਡ ਤੋਂ ਅਕਸ਼ੈ ਦਾ ਹੱਥ ਮਦਦ ਲਈ ਸਭ ਤੋਂ ਪਹਿਲਾਂ ਉੱਠਦਾ ਹੈ। ਹਾਲ ਹੀ ਵਿਚ ਅਕਸ਼ੈ ਕੁਮਾਰ ਕੁਮਾਰ ਬਿਹਾਰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਉਨ੍ਹਾਂ ਨੇ ਇਕ ਕਰੋੜ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ।
Punjabi Bollywood Tadka
ਬੀਤੇ ਦਿਨੀਂ ਬਿਹਾਰ ਵਿਚ ਆਏ ਹੜ੍ਹ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ। ਇਸ ਕਾਰਨ ਲੋਕਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਹਨ, ਜੋ ਦੂਜਿਆ ਨੂੰ ਰੋਜ਼ਗਾਰ ਦਿੰਦੇ ਸਨ ਤੇ ਹੁਣ ਖੁਦ ਰੋਜੀ-ਰੋਟੀ ਲਈ ਭਟਕ ਰਹੇ ਹਨ। ਇਸ ਦੌਰਾਨ ਅਜਿਹੇ ਪਰਿਵਾਰਾਂ ਨੂੰ ਲੱਭਿਆ ਗਿਆ, ਜਿਨ੍ਹਾਂ ਨੇ ਹੜ੍ਹ ਵਿਚ ਆਪਣਾ ਸਭ ਕੁੱਝ ਗੁਆ ਦਿੱਤਾ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ 25 ਪਰਿਵਾਰਾਂ ਨੂੰ ਚੁਣਿਆ ਗਿਆ। ਹੁਣ ਅਕਸ਼ੈ ਕੁਮਾਰ ਛਠ ਪੂਜਾ ਦੇ ਮੌਕੇ ’ਤੇ ਇਨ੍ਹਾਂ ਸਾਰੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੇਣਗੇ।
Punjabi Bollywood Tadka


Tags: Akshay KumarFloodStricken FamiliesBiharBollywood Celebrity

About The Author

manju bala

manju bala is content editor at Punjab Kesari