FacebookTwitterg+Mail

Video: 'ਜਾਲੀ ਐੱਲ.ਐੱਲ.ਬੀ.-2' ਦਾ 'ਗੋ ਪਾਗਲ' ਗੀਤ ਰਿਲੀਜ਼, ਕਮਾਲ ਦੀ ਪਾਗਲਪੰਤੀ ਕਰਦੇ ਦਿਖ ਰਹੇ ਨੇ ਅਕਸ਼ੇ

04 January, 2017 03:04:20 PM
ਮੁੰਬਈ- ਬਾਲੀਵੁੱਡ ਦੇ ਸੁਪਰਸਟਾਰ ਅਕਸ਼ੇ ਕੁਮਾਰ ਅਤੇ ਅਦਾਕਾਰਾ ਹੁਮਾ ਕੁਰੈਸ਼ੀ ਦੀ ਆਉਣ ਵਾਲੀ ਫਿਲਮ 'ਜਾਲੀ ਐੱਲ.ਐੱਲ.ਬੀ.-2' ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਗੀਤ ਦੇ ਬੋਲ ਹਨ 'ਗੋ ਪਾਗਲ'। 'ਗੋ ਪਾਗਲ' ਗੀਤ 'ਚ ਹੋਲੀ ਦੇ ਰੰਗ ਦੇਖਣ ਨੂੰ ਮਿਲ ਰਹੇ ਹਨ।
ਅਕਸ਼ੇ ਦੀ ਇਹ ਫਿਲਮ ਸਾਲ 2013 'ਚ ਆਈ ਫਿਲਮ 'ਜਾਲੀ ਐੱਲ.ਐੱਲ.ਬੀ.' ਦਾ ਸੀਕੁਅਲ ਹੈ। 'ਜਾਲੀ ਐੱਲ.ਐੱਲ.ਬੀ.' ਦੇ ਪਹਿਲੇ ਹਿੱਸੇ 'ਚ ਅਰਸ਼ਦ ਵਾਰਸੀ ਅਤੇ ਬੋਮਨ ਈਰਾਨੀ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ। ਬਾਕਸ ਆਫਿਸ 'ਤੇ ਇਹ ਫਿਲਮ ਹਿੱਟ ਸਾਬਿਤ ਹੋਈ ਸੀ। ਅਕਸ਼ੇ ਕੁਮਾਰ ਅਤੇ ਹੁਮਾ ਕੁਰੇਸ਼ੀ ਸਟਾਰਰ ਇਹ ਫਿਲਮ 10 ਫਰਵਰੀ 2017 ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਦਾ ਨਿਰਦੇਸ਼ਨ ਸੁਭਾਸ਼ ਕਪੂਰ ਨੇ ਕੀਤਾ ਹੈ।

Tags: ਅਕਸ਼ੇ ਕੁਮਾਰ ਹੁਮਾ ਕੁਰੈਸ਼ੀAkshay Kumar Huma Qureshijolly LLB 2 Go pagalਜਾਲੀ ਐੱਲ ਐੱਲ ਬੀ 2 ਗੋ ਪਾਗਲ

About The Author

Anuradha Sharma

Anuradha Sharma is News Editor at Jagbani.