FacebookTwitterg+Mail

ਐਕਸ਼ਨ ਸੀਨ ਕਰਦਿਆਂ ਅਕਸ਼ੈ ਕੁਮਾਰ ਨਾਲ ਹੋਇਆ ਹਾਦਸਾ

akshay kumar injured on kesari sets  refuses to return to mumbai
19 April, 2018 03:55:58 PM

ਮੁੰਬਈ(ਬਿਊਰੋ)— ਫਿਲਮ 'ਕੇਸਰੀ' ਦੇ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਦੌਰਾਨ ਅਕਸ਼ੈ ਕੁਮਾਰ ਜ਼ਖਮੀ ਹੋ ਗਏ ਹਨ। ਜਦੋਂ ਇਹ ਹਾਦਸਾ ਅਕਸ਼ੈ ਨਾਲ ਹੋਇਆ ਉਸ ਸਮੇਂ ਉਹ ਫਿਲਮ ਦਾ ਕਲਾਈਮੈਕਸ ਸ਼ੂਟ ਹੋ ਰਿਹਾ ਸੀ, ਜਿਸ 'ਚ ਯੁੱਧ ਦਾ ਸੀਨ ਫਿਲਮਾਇਆ ਜਾ ਰਿਹਾ ਸੀ। ਜ਼ਖਮੀ ਹੋਣ ਤੋਂ ਬਾਅਦ ਅਕਸ਼ੈ ਕੁਮਾਰ ਤੁਰੰਤ ਸੈੱਟ ਤੋਂ ਚਲੇ ਗਏ। ਹਾਲਾਂਕਿ ਉਥੇ ਉਨ੍ਹਾਂ ਦਾ ਹੈਲੀਕਾਪਟਰ ਸਟੈਂਡ ਬਾਈ 'ਚ ਖੜ੍ਹਾ ਸੀ ਪਰ ਮੁੰਬਈ ਜਾਣ ਦੀ ਬਜਾਏ ਉਹ ਸੈੱਟ ਕੋਲ ਮੌਜ਼ੂਦ ਆਪਣੇ ਕਮਰੇ 'ਚ ਆਰਾਮ ਕਰਨ ਦਾ ਫੈਸਲਾ ਲਿਆ। ਖਬਰ ਹੈ ਕਿ ਜੇਕਰ ਅਕਸ਼ੈ ਇਕ ਦਿਨ ਆਰਾਮ ਕਰਨਗੇ ਤਾਂ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਵੇਗਾ ਤਾਂ ਹੀ ਉਹ ਅਗਲੇ ਦਿਨ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਸਕਣਗੇ।
ਦੱਸਣਯੋਗ ਹੈ ਕਿ 'ਕੇਸਰੀ' ਫਿਲਮ ਦੀ ਸ਼ੂਟਿੰਗ ਮਹਾਰਾਸ਼ਟਰ ਦੇ ਸਤਾਰਾ ਜ਼ਿਲੇ 'ਚ ਸਥਿਤ ਵਾਈ 'ਚ ਚਲ ਰਹੀ ਹੈ। ਫਿਲਮ ਦੀ ਕਹਾਣੀ ਸਾਰਗੜੀ ਦੀ ਲੜਾਈ 'ਤੇ ਆਧਾਰਿਤ ਹੈ। ਕੁਝ ਦਿਨ ਪਹਿਲਾਂ ਅਕਸ਼ੈ ਦੇ ਲੁੱਕ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਸੀ, ਜਿਸ 'ਚ ਉਨ੍ਹਾਂ ਨੇ ਪੱਗ/ਪਗੜੀ ਬੰਨ੍ਹੀ ਸੀ। ਜਦੋਂ ਅਕਸ਼ੈ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ, ''ਕਾਫੀ ਸਮੇਂ ਤੋਂ ਕੇਸਰੀ ਦੀ ਸ਼ੂਟਿੰਗ ਕਰ ਰਿਹਾ ਹਾਂ। ਹਰ ਸਮੇਂ ਸਿਰ 'ਤੇ ਤਾਜ਼ ਪਾ ਕੇ ਰਹਿੰਦਾ ਹਾਂ ਤੇ ਮਾਣ ਮਹਿਸੂਸ ਕਰਦਾ ਹਾਂ। ਮੈਂ ਇਹ ਫਿਲਮ ਇਸ ਲਈ ਨਹੀਂ ਕਰ ਰਿਹਾ ਹਾਂ ਕਿਉਂਕਿ ਮੈਂ ਕੁਝ ਕਰਨਾ ਹੈ ਸਗੋਂ ਇਸ ਲਈ ਕਰ ਰਿਹਾ ਹਾਂ ਕਿਉਂਕਿ ਮੈਂ ਓਂਕਾਰ 'ਚ ਵਿਸ਼ਵਾਸ ਕਰਦਾ ਹਾਂ।''


Tags: Akshay KumarKesariInjuredParineeti ChopraAnurag SinghSaragarhi

Edited By

Sunita

Sunita is News Editor at Jagbani.