FacebookTwitterg+Mail

ਅਕਸ਼ੈ ਦੀ 'ਕੇਸਰੀ' 'ਚ ਮਾਲਵਾ ਦੇ 4 ਨੌਜਵਾਨ ਦਿਖਾਉਣਗੇ ਅਦਾਕਾਰੀ ਦੇ ਜੌਹਰ

akshay kumar kesari
19 September, 2018 07:15:27 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਅਭਿਨੀਤ ਫਿਲਮ 'ਕੇਸਰੀ' ਰਿਲੀਜ਼ ਹੋਣ ਨੂੰ ਤਿਆਰ ਹੈ। 'ਸਾਰਾਗੜ੍ਹੀ' ਦੀ ਇਤਿਹਾਸਿਕ ਲੜਾਈ 'ਤੇ ਬਣੀ ਇਸ ਫਿਲਮ ਦਾ ਪੋਸਟਰ ਵੀ ਰਿਲੀਜ਼ ਹੋ ਚੁੱਕਾ ਹੈ। ਇਸ ਫਿਲਮ 'ਚ ਪੰਜਾਬ ਦੇ ਮਾਲਵਾ ਖੇਤਰ ਦੇ ਕਲਾਕਾਰ ਵੀ ਆਪਣਾ ਹੁਨਰ ਦਿਖਾਉਣਗੇ। ਫਰੀਦਕੋਟ ਜਿਲੇ ਦੇ 3 ਅਤੇ ਮੋਗਾ ਦਾ ਇਕ ਕਲਾਕਾਰ ਨੇ ਇਸ ਫਿਲਮ 'ਚ ਕੰਮ ਕੀਤਾ ਹੈ। ਮਾਲਵਾ ਦੇ 4 ਕਲਾਕਾਰਾਂ ਦਾ ਇਸ ਵੱਡੀ ਫਿਲਮ 'ਚ ਆਉਣਾ ਮਾਲਵਾ ਦੇ ਲੋਕਾਂ ਲਈ ਮਾਣ ਦੀ ਗੱਲ ਹੈ। ਮਾਲਵਾ ਦੇ ਲੋਕ ਬੇਸਬਰੀ ਨਾਲ ਇਸ ਫਿਲਮ ਦਾ ਇਤਜ਼ਾਰ ਕਰ ਰਹੇ ਹਨ। ਚਾਰੇ ਕਲਾਕਾਰਾਂ ਸਿੱਖ ਸਿਪਾਈਆਂ ਦੀ ਭੂਮਿਕਾ 'ਚ ਹਨ। ਫਰੀਦਕੋਟ ਜਿਲੇ ਦੇ ਤਿੰਨ ਕਲਾਕਾਰ ਇਸ ਫਿਲਮ 'ਚ ਕੰਮ ਕਰ ਰਹੇ ਹਨ। ਇਨ੍ਹਾਂ 'ਚੋਂ 2 ਕਰੀਰਵਾਲੀ ਦੇ ਹਨ। ਇਸ ਤੋਂ ਇਲਾਵਾ ਇਕ ਕੋਟਕਪੁਰਾ ਦੇ ਗੁਰਪ੍ਰੀਤ ਤੋਤੀ ਅਤੇ ਮੋਗਾ ਦੇ ਬਾਘਾਪੁਰਾਨਾ ਦੇ ਪਾਲੀ ਸੰਧੂ ਵੀ ਸ਼ਾਮਲ ਹਨ। 


ਈਸ਼ਰ ਸਿੰਘ ਦੀ ਭੂਮਿਕਾ 'ਚ ਅਕਸ਼ੈ ਕੁਮਾਰ : ਫਿਲਮ 'ਚ ਅਹਿਮ ਕਿਰਦਾਰ ਨਿਭਾਉਣ ਵਾਲੇ ਆਰਟਿਸਟ ਰੰਗ ਦੇਵ ਨੇ ਦੱਸਿਆ ਕਿ ਇਹ ਪੂਰੀ ਫਿਲਮ 'ਸਾਰਾਗੜ੍ਹੀ' ਦੀ ਘਟਨਾ 'ਤੇ ਆਧਾਰਿਤ ਹੈ। ਇਸ 'ਚ ਜਿਥੇ 'ਸਾਰਾਗੜ੍ਹੀ' 'ਚ ਪਠਾਨਾਂ ਨਾਲ ਸਿੱਖਾਂ ਦੀ ਲੜਾਈ ਨੂੰ ਦਿਖਾਇਆ ਗਿਆ ਹੈ, ਉਥੇ ਕਿਲੇ 'ਚ ਗੁਜਰੇ ਹੋਏ ਸਮੇਂ ਨੂੰ ਵੀ ਪੇਸ਼ ਕੀਤਾ ਹੈ। 10 ਹਜ਼ਾਰ ਪਠਾਨਾਂ ਦਾ ਮੁਕਾਬਲਾ ਤਕਰੀਬਨ 21 ਸਿੱਖਾਂ ਨੇ ਕੀਤਾ ਸੀ। ਇਸ ਫਿਲਮ 'ਚ ਅਕਸ਼ੈ ਕੁਮਾਰ ਹਵਲਦਾਰ ਈਸ਼ਰ ਸਿੰਘ ਦੇ ਕਿਰਦਾਰ 'ਚ ਹੈ। ਈਸ਼ਰ ਸਿੰਘ ਕਿਸੇ ਵੀ ਆਦਮੀ ਨਾਲ ਧੋਖਾ ਤੇ ਅਤਿਆਚਾਰ ਬਰਦਾਸ਼ਤ ਨਹੀਂ ਕਰਦੇ। 


ਬਠਿੰਡਾ 'ਚ ਹੋਇਆ ਆਡੀਸ਼ਨ : ਰੰਗ ਦੇਵ ਫਿਲਮ 'ਚ ਸਿਪਾਹੀ ਭਗਵਾਨ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ। ਬਠਿੰਡਾ 'ਚ ਆਡੀਸ਼ਨ ਦੌਰਾਨ ਉਸ ਦੀ ਸਿਲੈਕਸ਼ਨ ਕੀਤੀ ਗਈ ਪਰ ਉਸ ਨੂੰ ਛੋਟੇ ਕਿਰਦਾਰ ਲਈ ਚੁਣਿਆ ਸੀ। ਬਾਅਦ 'ਚ ਉਸ ਦੀ ਅਦਾਕਾਰੀ ਦੇਖ ਕੇ ਕਿਰਦਾਰ ਬਦਲ ਦਿੱਤਾ ਗਿਆ। ਰੰਗ ਦੇਵ ਨੇ ਦੱਸਿਆ ਕਿ ਬਠਿੰਡਾ 'ਚ ਹੋਣ ਵਾਲੇ ਆਡੀਸ਼ਨ 'ਚ ਕਾਸਟਿੰਗ ਡਾਇਰੈਕਟਰ ਯੋਗੀ ਨੇ ਉਸ ਨੂੰ ਪਹਿਲਾਂ ਉਤਮ ਸਿੰਘ ਦੇ ਕਿਰਦਾਰ ਲਈ ਚੁਣਿਆ ਸੀ। 


ਅਕਸ਼ੈ ਕੁਮਾਰ ਨੇ ਕਦੇ ਜੂਨੀਆਰ ਮਹਿਸੂਸ ਨਹੀਂ ਹੋਣ ਦਿੱਤਾ : ਥਿਏਟਰ ਆਰਟਿਸਟ ਰੰਗ ਦੇਵ ਨੇ ਦੱਸਿਆ ਕਿ ਚਾਰੇ ਕਲਾਕਾਰ ਲੰਬੇ ਸਮੇਂ ਤੋਂ ਥਿਏਟਰ ਨਾਲ ਜੁੜੇ ਹੋਏ ਹਨ। ਫਿਲਮ ਦੌਰਾਨ ਅਕਸ਼ੈ ਨੂੰ ਨਜ਼ਦੀਕ (ਨੇੜੇ) ਤੋਂ ਦੇਖਣ ਤੇ ਜਾਣਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਸ਼ੂਟਿੰਗ ਦੌਰਾਨ ਸਾਨੂੰ ਕਦੇ ਵੀ ਯੂਨੀਅਰ ਮਹਿਸੂਸ ਨਾ ਹੋਣ ਦਿੱਤਾ।


Tags: Akshay KumarParineeti ChopraKesariKaran JoharAnurag SinghPoster Bollywood Actor

Edited By

Sunita

Sunita is News Editor at Jagbani.