ਮੁੰਬਈ (ਬਿਊਰੋ) — ਸਪੇਸ ਸਾਇੰਸ 'ਤੇ ਆਧਾਰਿਤ ਬਾਲੀਵੁੱਡ ਦੀ ਪਹਿਲੀ ਫਿਲਮ 'ਮਿਸ਼ਨ ਮੰਗਲ' ਦਾ ਟਰੇਲਰ ਵੀਰਵਾਰ ਆਊਟ ਕੀਤਾ ਗਿਆ। ਇਸ ਸਬੰਧੀ ਆਯੋਜਿਤ ਪ੍ਰੋਗਰਾਮ 'ਚ ਫਿਲਮ ਦੇ ਸਟਾਰਕਾਸਟ ਅਕਸ਼ੈ ਕੁਮਾਰ, ਵਿਦਿਆ ਬਾਲਨ, ਨਿਤਯਾ ਮੈਨਨ, ਸੋਨਾਕਸ਼ੀ ਸਿਨਹਾ, ਕੀਰਤੀ ਕੁਲਹਾਰੀ, ਤਾਪਸੀ ਪੰਨੂ ਅਤੇ ਸ਼ਰਮਨ ਜੋਸ਼ੀ ਤੋਂ ਇਲਾਵਾ ਫਿਲਮ ਨਿਰਮਾਤਾ ਵੀ ਮੌਜੂਦ ਰਹੇ।
ਫਿਲਮ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਜਗਨ ਸ਼ਕਤੀ ਨੇ ਕੀਤਾ ਹੈ।
ਫਿਲਮ ਦੀ ਕਹਾਣੀ ਸੱਚੀ ਘਟਨਾ 'ਤੇ ਆਧਾਰਿਤ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਦੇਸ਼ ਦੇ 2 ਸਪੇਸ ਸਾਇੰਟਿਸਟ ਆਪਣੀ ਟੀਮ ਨਾਲ ਪਹਿਲੀ ਹੀ ਕੋਸ਼ਿਸ਼ ਵਿਚ ਸੈਟੇਲਾਈਟ ਨੂੰ ਮੰਗਲ 'ਤੇ ਭੇਜਣ ਵਿਚ ਕਾਮਯਾਬ ਹੁੰਦੇ ਹਨ।
ਦੱਸਣਯੋਗ ਹੈ ਕਿ ਲੋਕ ਵੀ ਫਿਲਮ ਦੇ ਟਰੇਲਰ ਦੀ ਤਾਰੀਫ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਟਰੇਲਰ ਦੇਖ ਕੇ ਉਨ੍ਹਾਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।
ਅਕਸ਼ੈ ਕੁਮਾਰ ਇਸ ਤੋਂ ਪਹਿਲਾਂ ਸਿੱਖਾਂ 'ਤੇ ਅਧਾਰਿਤ ਫਿਲਮ 'ਕੇਸਰੀ' 'ਚ ਕੰਮ ਕਰ ਚੁੱਕੇ ਹਨ ਅਤੇ ਇਸ ਫਿਲਮ ਨੇ ਕਮਾਈ ਦੇ ਰਿਕਾਰਡ ਤੋੜ ਦਿੱਤੇ ਸਨ।
ਹੁਣ ਅਕਸ਼ੈ ਆਪਣੀ ਨਵੀਂ ਫਿਲਮ 'ਮਿਸ਼ਨ ਮੰਗਲ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ।
Nithya Menen
Sonakshi Sinha
Sharman Joshi
Akshay Kumar
Taapsee Pannu
Vidya Balan
Sharman Joshi
Kirti Kulhari