FacebookTwitterg+Mail

ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਭਾਰਤੀ ਬਣੇ ਅਕਸ਼ੈ ਕੁਮਾਰ

akshay kumar only bollywood star in forbes rich celebrities list
12 July, 2019 10:19:21 AM

ਮੁੰਬਈ(ਬਿਊਰੋ)— ਅਕਸ਼ੈ ਕੁਮਾਰ ਨੇ ਆਪਣੇ ਨਾਮ ਇਕ ਹੋਰ ਨਵਾਂ ਰਿਕਾਰਡ ਬਣਾਇਆ ਹੈ। ਫੋਰਬਸ ਨੇ ਦੁਨੀਆ ਦੇ ਹਾਈਐਸਟ ਪੇਡ ਸੈਲੇਬ੍ਰਿਟੀਜ਼ (2019) ਦੀ ਇਕ ਲਿਸਟ ਜ਼ਾਰੀ ਕੀਤੀ ਹੈ। ਇਸ ਲਿਸਟ 'ਚ ਸ਼ਾਮਿਲ ਹੋਣ ਵਾਲੇ ਅਕਸ਼ੈ ਕੁਮਾਰ ਇਕਲੌਤੇ ਭਾਰਤੀ ਐਕਟਰ ਹਨ। ਫੋਰਬਸ ਦੀ ਲਿਸਟ 'ਚ ਸਿੰਗਰ ਟੇਲਰ ਸਵਿਫਟ ਪਹਿਲਾਂ ਪਾਏਦਾਨ 'ਤੇ ਹਨ, ਉਥੇ ਹੀ ਖਿਲਾੜੀ ਕੁਮਾਰ 35ਵੇਂ ਰੈਂਕ 'ਤੇ ਹਨ। ਫੋਰਬਸ ਮੈਗਜ਼ੀਨ ਨੇ ਐਕਟਰ ਨੂੰ ਬਾਲੀਵੁੱਡ ਦਾ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਐਕਟਰ ਦੱਸਿਆ ਹੈ। ਮੈਗਜ਼ੀਨ ਮੁਤਾਬਕ, ਜੂਨ 2018 ਤੋਂ ਜੂਨ 2019 'ਚ ਅਕਸ਼ੈ ਕੁਮਾਰ ਨੇ 444 ਕਰੋੜ ਦੀ ਕਮਾਈ ਕੀਤੀ ਹੈ।
Punjabi Bollywood Tadka
ਇਸ ਸ਼ਾਨਦਾਰ ਕਮਾਈ ਨਾਲ ਐਕਟਰ ਨੇ ਇੰਟਰਨੈਸ਼ਨਲ ਸਟਾਰਸ ਰਿਹਾਨਾ, ਜੈਕੀ ਚੈਨ, ਸਕਾਰਲੇਟ ਜੋਹਾਨਸਨ ਅਤੇ ਬ੍ਰੈਡਲੀ ਕੂਪਰ ਨੂੰ ਪਛਾੜਿਆ ਹੈ। ਅਕਸ਼ੈ ਕੁਮਾਰ ਦੀ ਕਮਾਈ ਦਾ ਕੁਝ ਹਿੱਸਾ ਬਰੈਂਡ ਇੰਡੋਰਸਮੈਂਟ ਰਾਹੀਂ ਆਉਂਦਾ ਹੈ। ਫਿਲਹਾਲ ਐਕਟਰ ਵੱਖ-ਵੱਖ ਕੈਟੇਗਿਰੀ ਦੇ 20 ਤੋਂ ਜ਼ਿਆਦਾ ਬ੍ਰੈਂਡਸ ਨੂੰ ਇੰਡੋਰਸ ਕਰ ਰਹੇ ਹਨ। ਹੁਣ ਅਕਸ਼ੈ ਕੁਮਾਰ ਦੀਆਂ ਕਈ ਫਿਲਮਾਂ ਪਾਈਪਲਾਈਨ 'ਚ ਹਨ। ਉਹ ਇੰਡਸਟਰੀ ਦੇ ਬਿਜ਼ੀ ਸਟਾਰਸ 'ਚੋਂ ਇਕ ਹਨ।
Punjabi Bollywood Tadka
ਅਕਸ਼ੈ ਕੁਮਾਰ ਦੀ ਅਗਲੀਆਂ ਫਿਲਮਾਂ 'ਚ 'ਮਿਸ਼ਨ ਮੰਗਲ', 'ਹਾਊਸਫੁਲ 4', 'ਗੁਡ ਨਿਊਜ', ਅਤੇ ਸੂਰਿਆਵੰਸ਼ੀ ਸ਼ਾਮਲ ਹਨ। ਸਾਰੇ ਫਿਲਮਾਂ ਵੱਡੇ ਬੈਨਰ ਦੀਆਂ ਹਨ। ਇਨ੍ਹਾਂ 'ਚੋਂ 'ਮਿਸ਼ਨ ਮੰਗਲ' ਇਸ ਸਾਲ 15 ਅਗਸਤ ਦੇ ਦਿਨ ਰਿਲੀਜ਼ ਹੋ ਰਹੀ ਹੈ। 'ਹਾਊਸਫੁਲ 4' ਅਤੇ 'ਗੁੱਡ ਨਿਊਜ' ਵੀ ਇਸ ਸਾਲ ਰਿਲੀਜ਼ ਹੋਣਗੀਆਂ। 2019 'ਚ ਹੁਣ ਤੱਕ ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ' ਰਿਲੀਜ਼ ਹੋਈ ਹੈ। 'ਕੇਸਰੀ' ਨੇ ਬਾਕਸ ਆਫਿਸ 'ਤੇ ਕਾਫੀ ਵਧੀਆ ਕਮਾਈ ਕੀਤੀ ਸੀ। ਪਿਛਲੇ ਸਾਲ ਐਕਟਰ ਦੀ '2.0', 'ਪੈਡਮੈਨ', 'ਗੋਲਡ' ਰਿਲੀਜ਼ ਹੋਈ ਸੀ। ਸਾਰੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਵਧੀਆ ਕੰਮ-ਕਾਜ ਕੀਤਾ ਸੀ।


Tags: Akshay KumarInternational Celebrities Forbes Celebrity 100Mission Mangal

About The Author

manju bala

manju bala is content editor at Punjab Kesari