FacebookTwitterg+Mail

ਇਸ ਖੂਬਸੂਰਤ ਹਸੀਨਾ ਦੇ ਸਟਾਈਲਿਸਟ ਬਣੇ ਅਕਸ਼ੇ ਕੁਮਾਰ

    1/2
02 September, 2015 10:06:28 PM
ਨਵੀਂ ਦਿੱਲੀ- ਬਾਲੀਵੁੱਡ ਦੇ ਐਕਸ਼ਨ ਸਟਾਰ ਅਕਸ਼ੇ ਕੁਮਾਰ ਦਾ ਇਕ ਨਵਾਂ ਹੁਨਰ ਸਾਹਮਣੇ ਆਇਆ ਹੈ। ਅਕਸ਼ੇ ਕੁਮਾਰ ਨੇ ਆਪਮੀ ਆਉਣ ਵਾਲੀ ਫਿਲਮ 'ਸਿੰਘ ਇਜ਼ ਬਲਿੰਗ' ਦੇ ਨਵੇਂ ਗੀਤ 'ਸਿੰਘ ਤੇ ਕੌਰ' ਲਈ ਐਮੀ ਜੈਕਸਨ ਦੀ ਡਰੈੱਸਾਂ ਖੁਦ ਚੁਣੀਆਂ ਹੈ। 'ਸਿੰਘ ਤੇ ਕੌਰ' ਗੀਤ 'ਚ ਐਮੀ ਜੈਕਸਨ ਅਕਸ਼ੇ ਕੁਮਾਰ ਨਾਲ ਨੱਚਦੀ ਨਜ਼ਰ ਆ ਰਹੀ ਹੈ।
ਖਬਰਾਂ ਦੀ ਮੰਨੀਏ ਤਾਂ ਫਿਲਮ ਦੇ ਇਸ ਹਿਪ ਹੌਪ ਪੰਜਾਬੀ ਟਰੈਕ ਲਈ ਅਕਸ਼ੇ ਕੁਮਾਰ ਨੇ ਐਮੀ ਜੈਕਸਨ ਲਈ 4 ਆਊਟਫਿੱਟ ਚੁਣੀਆਂ ਸਨ ਤੇ ਇਨ੍ਹਾਂ ਚਾਰੇ ਡਰੈੱਸਾਂ ਨੂੰ ਐਮੀ ਨੇ ਗੀਤ 'ਚ ਵੀ ਪਹਿਨਿਆ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਗੀਤ 'ਚ ਐਮੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਵਾਕਈ ਅਕਸ਼ੇ ਐਕਸ਼ਨ 'ਚ ਤਾਂ ਹਿੱਟ ਹੈ ਹੀ, ਹੁਣ ਸਟਾਈਲਿੰਗ ਵਿਚ ਵੀ ਉਨ੍ਹਾਂ ਦਾ ਜਵਾਬ ਨਹੀਂ ਹੈ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਅਕਸ਼ੇ ਕੁਮਾਰ ਐਮੀ ਜੈਕਸਨ Akshay Kumar Amy Jackson