ਮੁੰਬਈ (ਬਿਊਰੋ) — ਅਕਸ਼ੈ ਕੁਮਾਰ ਕੋ-ਸਟਾਰ ਨਾਲ ਪ੍ਰੈਂਕ ਕਰਨ ਲਈ ਜਾਣੇ ਜਾਂਦੇ ਹਨ। ਇਸ ਵਾਰ ਉਨ੍ਹਾਂ ਨੇ ਪੈਪਰਾਜੀ ਨੂੰ ਵੀ ਨਹੀਂ ਛੱਡਿਆ। ਸੋਸ਼ਲ ਮੀਡੀਆ 'ਤੇ ਅਕਸ਼ੈ ਕੁਮਾਰ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਇਸ ਵਿਚ ਅਕਸ਼ੈ ਪੈਪਰਾਜੀ ਨੂੰ ਦੇਖ ਕੇ ਦੌੜਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਅਕਸ਼ੈ ਕੁਮਾਰ ਸ਼ੂਟਿੰਗ ਕਰ ਕੇ ਪਰਤ ਰਹੇ ਸਨ ਤਾਂ ਪੈਪਰਾਜੀ ਨੇ ਉਨ੍ਹਾਂ ਨੂੰ ਘੇਰ ਲਿਆ। ਵੀਡੀਓ 'ਚ ਅਕਸ਼ੈ ਪਹਿਲਾਂ ਤਾਂ ਤੁਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਫਿਰ ਅਚਾਨਕ ਦੌੜਨ ਲੱਗਦੇ ਹਨ। ਜਦੋਂ ਅਕਸ਼ੈ ਦੌੜਦੇ ਹਨ ਤਾਂ ਇਕ ਸਮੇਂ ਲਈ ਪੈਪਰਾਜੀ ਨੂੰ ਇਹੀ ਲੱਗਦਾ ਹੈ ਕਿ ਅਕਸ਼ੈ ਉਨ੍ਹਾਂ ਤੋਂ ਦੂਰ ਭੱਜ ਰਹੇ ਹਨ ਪਰ ਜਦੋਂ ਉਹ ਰੁਕਦੇ ਹਨ ਤਾਂ ਸਾਰੇ ਹੱਸਣ ਲੱਗਦੇ ਹਨ। ਸੋਸ਼ਲ ਮੀਡੀਆ 'ਤੇ ਅਕਸ਼ੈ ਦਾ ਇਹ ਪ੍ਰੈਂਕ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਦੱਸਣਯੋਗ ਹੈ ਕਿ ਟੀ. ਵੀ. ਸ਼ੋਅ 'Man Vs Wild' ਨਵੇਂ ਦੋ ਐਪੀਸੋਡਜ਼ ਦੇ ਨਾਲ ਆਉਣ ਵਾਲਾ ਹੈ, ਜਿਸ ਵਿਚ ਸੁਪਰਸਟਾਰ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਦੇਖਣ ਨੂੰ ਮਿਲਣਗੇ। ਜਿਥੇ ਸੁਪਰਸਟਾਰ ਰਜਨੀਕਾਂਤ ਨੇ ਆਪਣੇ ਐਪੀਸੋਡ ਦੇ ਸ਼ੂਟ ਨੂੰ ਮੁਕੰਮਲ ਕਰ ਲਿਆ ਹੈ। ਉਥੇ ਹੀ ਬਾਲੀਵੁੱਡ ਦੇ ਐਕਸ਼ਨ ਹੀਰੋ ਅਕਸ਼ੈ ਕੁਮਾਰ ਅੱਜ ਬੀਅਰ ਗ੍ਰੀਲਜ਼ ਨਾਲ ਆਪਣਾ ਐਪੀਸੋਡ ਸ਼ੂਟ ਕਰਨਗੇ। ਅਕਸ਼ੈ ਕੁਮਾਰ ਬੀਤੇ ਦਿਨੀਂ ਮੈਸੂਰ ਪਹੁੰਚ ਗਏ ਹਨ।