FacebookTwitterg+Mail

Laxmmi Bomb ਦੇ ਪੋਸਟਰ ’ਚ ਦਿਸਿਆ ਅਕਸ਼ੈ ਕੁਮਾਰ ਦਾ ਪਾਵਰਫੁੱਲ ਲੁੱਕ

akshay kumar reveals his first look as transgender in laxmmi bomb
03 October, 2019 04:22:00 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ  Laxmmi Bomb ਦੇ ਸੈੱਟ ਤੋਂ ਆਪਣੇ ਕਿਰਦਾਰ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ, ਜਿਸ ‘ਚ ਅਕਸ਼ੈ ਕੁਮਾਰ ਸਾੜ੍ਹੀ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਗਲੇ ‘ਚ ਤਵੀਤ ਨਜ਼ਰ ਆ ਰਿਹਾ ਹੈ ਅਤੇ ਚਿਹਰੇ ‘ਤੇ ਗੁੱਸੇ ਵਾਲੇ ਹਾਵ-ਭਾਵ ਵੀ ਦੇਖਣ ਨੂੰ ਮਿਲ ਰਹੇ ਹਨ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਅਕਸ਼ੈ ਕੁਮਾਰ ਨੇ ਲਿਖਿਆ,‘‘ਉਹ ਅਜਿਹਾ ਕਿਰਦਾਰ ਨਿਭਾ ਰਹੇ ਹਨ, ਜਿਸ ਲਈ ਉਹ ਉਤਸ਼ਾਹਿਤ ਵੀ ਹਨ ਅਤੇ ਨਰਵਸ ਵੀ।’’


ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇਸ ਲੁੱਕ ਦੀ ਖੂਬ ਤਾਰੀਫ ਹੋ ਰਹੀ ਹੈ। ਅਕਸ਼ੈ ਕੁਮਾਰ ਪਹਿਲੀ ਵਾਰ ਇਸ ਫਿਲਮ ‘ਚ ਟਰਾਂਸਜੈਂਡਰ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਦੱਸ ਦਈਏ ਇਹ ਫਿਲਮ 5 ਅਪ੍ਰੈਲ 2020 ‘ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਸਾਊਥ ਸਿਨੇਮਾ ਦੇ ਸਟਾਰ ਐਕਟਰ ਅਤੇ ਡਾਇਰੈਕਟਰ ਰਾਘਵ ਲਾਰੈਂਸ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ।


Tags: Akshay KumarFirst LookLaxmmi BombBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari