FacebookTwitterg+Mail

ਰਿਤੇਸ਼ ਦੇਸ਼ਮੁਖ ਤੇ ਬੌਬੀ ਦਿਓਲ ਨੇ ਅਕਸ਼ੈ ਨੂੰ ਦੱਸਿਆ ਝੂਠਾ, ਵੀਡੀਓ ਵਾਇਰਲ

akshay kumar riteish deshmukh bobby deol
17 October, 2019 09:35:28 AM

ਮੁੰਬਈ(ਬਿਊਰੋ)- ਅਕਸ਼ੈ ਕੁਮਾਰ ਜਿੰਨ੍ਹਾਂ ਦੀ ਸਿਹਤ ਤੇ ਫਿੱਟਨੈੱਸ ਦੀਆਂ ਬਾਲੀਵੁੱਡ ‘ਚ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਉਹ ਆਪਣੇ ਫਿਲਮਾਂ ਦੇ ਸ਼ੂਟ ‘ਤੇ ਵੀ ਸਭ ਤੋਂ ਪਹਿਲਾਂ ਪਹੁੰਚਦੇ ਹਨ। ਹਾਲ ਹੀ ‘ਚ ਉਨ੍ਹਾਂ ਦੇ ਕੋ ਸਟਾਰ ਰਿਤੇਸ਼ ਦੇਸ਼ਮੁਖ ਅਤੇ ਬੌਬੀ ਦਿਓਲ ਨੇ ਅਕਸ਼ੈ ਦੀ ਪੋਲ ਖੋਲ੍ਹੀ ਹੈ ਅਤੇ ਉਨ੍ਹਾਂ ਨੂੰ ਝੂਠਾ ਦੱਸਿਆ ਹੈ। ਅਸਲ ‘ਚ ਆਉਣ ਵਾਲੀ ਫਿਲਮ ‘ਹਾਊਸਫੁੱਲ 4’ ਦੀ ਪ੍ਰਮੋਸ਼ਨ ਦੇ ਲਈ ਸਾਰੀ ਟੀਮ ਕਪਿਲ ਸ਼ਰਮਾ ਦੇ ਸ਼ੋਅ ‘ਚ ਪਹੁੰਚੀ।

 
 
 
 
 
 
 
 
 
 
 
 
 
 

Kahan hai @akshaykumar ??? #Housefull4

A post shared by Riteish Deshmukh (@riteishd) on Oct 15, 2019 at 8:13pm PDT


ਅਕਸ਼ੈ ਕੁਮਾਰ ਨੇ ਇਸ ਲਈ ਸੈੱਟ ‘ਤੇ 7.30 ਪਹੁੰਚਣ ਦਾ ਸਮਾਂ ਖੁਦ ਰਖਵਾਇਆ ਸੀ ਪਰ ਖੁਦ ਸਮੇਂ ’ਤੇ ਨਾ ਪਹੁੰਚ ਸਕੇ। ਇਸ ਨੂੰ ਲੈ ਕੇ ਬੌਬੀ ਦਿਓਲ ਅਤੇ ਰਿਤੇਸ਼ ਦੇਸ਼ਮੁਖ ਨੇ ਅਕਸ਼ੈ ਕੁਮਾਰ ਨੂੰ ਵੀਡੀਓ ਜਾਰੀ ਕਰਕੇ ਗੱਲਾਂ ਸੁਣਾਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ‘ਅਸੀਂ ਕਪਿਲ ਸ਼ਰਮਾ ਦੇ ਸ਼ੋਅ ‘ਤੇ ਸ਼ੂਟਿੰਗ ਲਈ ਆਏ ਸੀ ਪਰ ਹਰ ਥਾਂ ‘ਤੇ ਕਿਹਾ ਜਾਂਦਾ ਹੈ ਕਿ ਅਕਸ਼ੈ ਕੁਮਾਰ ਸਮੇਂ ਦੇ ਪਾਬੰਦ ਹਨ ਪਰ ਇਹ ਸਭ ਝੂਠ ਹੈ, 7.30 ਵਜੇ ਦਾ ਇੰਟਰਵਿਊ ਲਈ ਸਮਾਂ ਦੇ ਕੇ ਖੁਦ ਨਾ ਆਏ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਰਿਤੇਸ਼ ਦੇਸ਼ਮੁਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ਅਤੇ ਉਨ੍ਹਾਂ ਦੇ ਫੈਨਜ਼ ਵੀ ਇਸ ਵੀਡੀਓ ’ਤੇ ਕਾਫੀ ਕੁਮੈਂਟ ਕਰ ਰਹੇ ਹਨ।

 


Tags: Akshay KumarRiteish DeshmukhBobby DeolHousefull 4Video Viral

About The Author

manju bala

manju bala is content editor at Punjab Kesari