FacebookTwitterg+Mail

ਚੱਲਦੇ ਸ਼ੋਅ 'ਚ ਹੋਇਆ ਹਾਦਸਾ, ਅਕਸ਼ੈ ਕੁਮਾਰ ਨੇ ਇੰਝ ਬਚਾਈ ਸਾਥੀ ਦੀ ਜਾਨ (ਵੀਡੀਓ)

akshay kumar runs to rescue unconscious artist on manish paul  s new show
05 October, 2019 08:30:39 AM

ਮੁੰਬਈ (ਬਿਊਰੋ) — ਬਾਲੀਵੁੱਡ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਸ਼ਖਸ ਜੋ ਕਿ ਉਨ੍ਹਾਂ ਦੀ ਫਿਲਮ ਦੀ ਪ੍ਰਮੋਸ਼ਨ ਦੌਰਾਨ ਮਨੀਸ਼ ਪੌਲ ਦੇ ਨਵੇਂ ਸ਼ੋਅ 'ਮੂਵੀ ਮਸਤੀ' ਦੇ ਸੈੱਟ 'ਤੇ ਆਪਣਾ ਐਕਟ ਕਰ ਰਿਹਾ ਸੀ। ਇਸੇ ਦੌਰਾਨ ਉਹ ਬੇਹੋਸ਼ ਹੋ ਗਿਆ, ਜਿਸ ਨੂੰ ਦੇਖ ਕੇ ਸਾਰੇ ਕਰਿਊ ਮੈਂਬਰ ਪ੍ਰੇਸ਼ਾਨ ਹੋ ਗਏ ਅਤੇ ਉਸ ਸ਼ਖਸ ਨਾਲ ਐਕਟ ਕਰ ਰਹੇ ਐਕਟਰ ਨੇ ਉਨ੍ਹਾਂ ਨੂੰ ਪੁੱਛਿਆ ਕੀ ਹੋਇਆ? ਪਰ ਉਹ ਸ਼ਖਸ ਕੁਝ ਵੀ ਬੋਲ ਨਾ ਸਕਿਆ, ਜਿਸ ਤੋਂ ਬਾਅਦ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਸ਼ੋਅ 'ਚ ਐਕਟ ਕਰ ਰਿਹਾ ਕਲਾਕਾਰ ਸੈੱਟ 'ਤੇ ਹੀ ਬੇਹੋਸ਼ ਗਿਆ ਸੀ।

 

ਕੁਝ ਪਲਾਂ ਲਈ ਤਾਂ ਉਸ ਕਲਾਕਾਰ ਨਾਲ ਐਕਟ ਕਰ ਰਿਹਾ ਇਕ ਹੋਰ ਕਲਾਕਾਰ ਸਮਝ ਹੀ ਨਹੀਂ ਸਕਿਆ ਕਿ ਆਖਿਰ ਹੋਇਆ ਕੀ ਹੈ। ਅਕਸ਼ੈ ਕੁਮਾਰ ਵੀ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਪਹੁੰਚੇ ਸਨ ਤੁਰੰਤ ਆਪਣੀ ਸੀਟ ਤੋਂ ਉੱਠ ਕੇ ਉਸ ਵੱਲ ਦੌੜੇ ਅਤੇ ਅਕਸ਼ੈ ਕੁਮਾਰ ਤੁਰੰਤ ਉੱਥੇ ਪਹੁੰਚੇ, ਜਿੱਥੇ ਉਹ ਸ਼ਖਸ ਬੇਹੋਸ਼ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਅਕਸ਼ੈ ਕੁਮਾਰ ਨੇ ਇਸ ਤਰ੍ਹਾਂ ਇਕ ਸ਼ਖਸ ਦੀ ਜ਼ਿੰਦਗੀ ਬਚਾਈ। ਇਸ ਹਾਦਸੇ ਤੋਂ ਬਾਅਦ ਕੁਝ ਪਲਾਂ ਲਈ ਤਾਂ ਸਭ ਦੇ ਸਾਹ ਸੁੱਕ ਗਏ ਸਨ ਪਰ ਤੁਰੰਤ ਉਸ ਬੇਹੋਸ਼ ਹੋਏ ਸ਼ਖਸ ਨੂੰ ਉਤਾਰ ਲਿਆ ਗਿਆ।


Tags: Akshay KumarUnconscious ArtistManish PaulNew ShowMovie MastiHousefull 4

Edited By

Sunita

Sunita is News Editor at Jagbani.