FacebookTwitterg+Mail

ਮਹਾਰਾਸ਼ਟਰ ’ਚ ਟੈਕਸ ਫਰੀ ਹੋਈ ਅਕਸ਼ੈ ਕੁਮਾਰ ਦੀ ਫਿਲਮ ‘ਮਿਸ਼ਨ ਮੰਗਲ’

akshay kumar s mission mangal declared tax free in maharashtra
29 August, 2019 12:13:42 PM

ਮੁੰਬਈ(ਬਿਊਰੋ)- ਅਕਸ਼ੈ ਕੁਮਾਰ ਦੀ ਫਿਲਮ ‘ਮਿਸ਼ਨ ਮੰਗਲ’ ਜਲਦ ਹੀ 200 ਕਰੋੜ ਕਲੱਬ ’ਚ ਸ਼ਾਮਿਲ ਹੋਣ ਵਾਲੀ ਹੈ ਪਰ ਇਸ ਤੋਂ ਪਹਿਲਾਂ ਹੀ ਇਕ ਹੋਰ ਚੰਗੀ ਖਬਰ ਆ ਗਈ ਹੈ। ਫਿਲਮ ਨੂੰ ਮਹਾਰਾਸ਼ਟਰ ਸਰਕਾਰ ਨੇ ਸੂਬੇ ’ਚ ਟੈਕਸ ਫਰੀ ਘੋਸ਼ਿਤ ਕਰ ਦਿੱਤਾ ਹੈ। ਇਸ ਨਾਲ ਫਿਲਮ ਦੀ ਪਹੁੰਚ ਮਹਾਰਾਸ਼ਟਰ ਦੇ ਜ਼ਿਆਦਾ ਤੋਂ ਜ਼ਿਆਦਾ ਦਰਸ਼ਕਾਂ ਤੱਕ ਹੋ ਸਕੇਗੀ।

13 ਦਿਨਾਂ ’ਚ 170 ਕਰੋੜ ਦਾ ਵਪਾਰ

15 ਅਗਸਤ ਨੂੰ ਰਿਲੀਜ਼ ਹੋਈ ਫਿਲਮ ‘ਮਿਸ਼ਨ ਮੰਗਲ’ ਤੀਜੇ ਹਫਤੇ ਯਾਨੀ 13 ਦਿਨਾਂ ’ਚ ਕਰੀਬ 164.61 ਕਰੋੜ ਦੀ ਕਮਾਈ ਕਰ ਚੁੱਕੀ ਹੈ। ਇਸ ਦੇ ਨਾਲ ਹੀ ‘ਮਿਸ਼ਨ ਮੰਗਲ’ ਨੇ ਕਮਾਈ  ਦੇ ਮਾਮਲੇ ’ਚ ਕਈ ਫਿਲਮਾਂ ਦਾ ਰਿਕਾਰਡ ਤੋੜ ਦਿੱਤਾ ਹੈ। ‘ਮਿਸ਼ਨ ਮੰਗਲ’ 2019 ’ਚ ‘ਕਬੀਰ ਸਿੰਘ’, ‘ਉੜੀ’ ਤੇ ‘ਭਾਰਤ’ ਤੋਂ ਬਾਅਦ ਬਾਲੀਵੁੱਡ ਦੀ ਚੌਥੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਹੈ। ‘ਮਿਸ਼ਨ ਮੰਗਲ’ ਅਕਸ਼ੈ ਦੇ ਕਰੀਅਰ ’ਚ 200 ਕਰੋੜ ਕਲੱਬ ’ਚ ਸ਼ਾਮਿਲ ਹੋਣ ਵਾਲੀ ਪਹਿਲੀ ਫਿਲਮ ਵੀ ਬਣ ਸਕਦੀ ਹੈ।


ਅਕਸ਼ੈ ਲਈ ਲੱਕੀ ਰਿਹਾ 15 ਅਗਸਤ

ਸਾਲ  ਫਿਲਮ    ਪਹਿਲੇ ਦਿਨ ਕਮਾਈ
2016  ‘ਰੁਸਤਮ’       14.11 ਕਰੋੜ
2017    ‘ਟਾਇਲੇਟ ਇਕ ਪ੍ਰੇਮਕਥਾ’   13.10 ਕਰੋੜ
2018       ‘ਗੋਲਡ’    25. 25 ਕਰੋੜ
2019           ‘ਮਿਸ਼ਨ ਮੰਗਲ’    29.16 ਕਰੋੜ

 
  


 


Tags: Akshay KumarMission MangalTax FreeMaharashtraVidya Balan

About The Author

manju bala

manju bala is content editor at Punjab Kesari