FacebookTwitterg+Mail

ਵਰ੍ਹੇਗੰਢ ਮੌਕੇ ਅਕਸ਼ੈ ਕੁਮਾਰ ਨੇ ਮਜ਼ੇਦਾਰ ਅੰਦਾਜ਼ ’ਚ ਦਿੱਤੀ ਪਤਨੀ ਟਵਿੰਕਲ ਖੰਨਾ ਨੂੰ ਵਧਾਈ

akshay kumar shares a visual representation of what his married life
17 January, 2020 04:56:55 PM

ਮੁੰਬਈ(ਬਿਊਰੋ)- ਅਕਸ਼ੈ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਸੋਸ਼ਲ ਮੀਡੀਆ ’ਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਦੋਵੇਂ ਅਕਸਰ ਫੈਨਜ਼ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ। ਅੱਜ ਦੋਵੇਂ ਆਪਣੇ ਵਿਆਹ ਦੀ 19ਵੀਂ ਵਰ੍ਹੇਗੰਢ ਮਨਾ ਰਹੇ ਹਨ। ਸੋਸ਼ਲ ਮੀਡੀਆ ’ਤੇ ਇਕ ਮਜ਼ਾਕਿਆ (ਥੋੜ੍ਹੀ ਡਰਾਉਣੀ) ਤਸਵੀਰ ਨਾਲ ਅਕਸ਼ੈ ਕੁਮਾਰ ਨੇ ਟਵਿੰਕਲ ਖੰਨਾ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ। ਅਕਸ਼ੈ ਕੁਮਾਰ ਤਸਵੀਰ ਵਿਚ ਟਵਿੰਕਲ ਖੰਨਾ ਨੂੰ ਆਪਣੀ ਫਿਲਮ ‘2 ਪੁਆਇੰਟ 0’ ਦੇ ਕਿਰਦਾਰ ਨਾਲ ਡਰਾਉਂਦੇ ਨਜ਼ਰ ਆ ਰਹੇ ਹਨ।


ਇਸ ਫਿਲਮ ਵਿਚ ਅਕਸ਼ੈ ਕੁਮਾਰ ਨੇ ਪਕਸ਼ੀਰਾਜਨ ਦਾ ਕਿਰਦਾਰ ਨਿਭਾਇਆ ਸੀ। ਅਕਸ਼ੈ ਲਿਖਦੇ ਹਨ,‘‘ਵਿਆਹੁਤਾ ਜ਼ਿੰਦਗੀ ਕਿਵੇਂ ਦੀ ਦਿਖਾਈ ਦਿੰਦੀ ਹੈ, ਤੁਸੀਂ ਤਸਵੀਰ ਵਿਚ ਦੇਖ ਸਕਦੇ ਹੈ। ਕੁੱਝ ਦਿਨ ਪਿਆਰ ਵਿਚ ਬੀਤਦੇ ਹਨ ਤਾਂ ਕੁੱਝ ਅਜਿਹੇ, ਜੋ ਤੁਸੀਂ ਤਸਵੀਰ ਵਿਚ ਦੇਖ ਸਕਦੇ ਹੋ। ਸਭ ਕੁੱਝ ਕਿਹਾ ਜਾ ਚੁੱਕਿਆ ਹੈ ਅਤੇ ਮੈਨੂੰ ਇਹ ਸਾਰੀਆਂ ਚੀਜ਼ਾਂ ਕਿਸੇ ਹੋਰ ਰੂਪ ਵਿਚ ਨਹੀਂ ਮਿਲ ਸਕਦੀਆਂ ਸੀ, ਹੈਪੀ ਐਨੀਵਰਸਰੀ ਟੀਨਾ, ਪਕਸ਼ੀਰਾਜਨ ਵਲੋਂ ਤੁਹਾਨੂੰ ਬਹੁਤ ਸਾਰਾ ਪਿਆਰ।’’

 

ਵਰਕਫਰੰਟ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਦੀ ਫਿਲਮ ‘ਗੁੱਡ ਨਿਊਜ਼’ ਹਾਲ ਹੀ ਵਿਚ ਰਿਲੀਜ਼ ਹੋਈ। ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਸਾਰਾ ਪਿਆਰ ਮਿਲਿਆ। ਬਾਕਸ ਆਫਿਸ ’ਤੇ ਇਹ ਫਿਲਮ ਹਿੱਟ ਸਾਬਿਤ ਹੋਈ।


Tags: Akshay KumarTwinkle KhannaHappy AnniversaryInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari