ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਦੀ ਫਿਲਮ 'ਪੈਡਮੈਨ' ਹਾਲ ਹੀ 'ਚ ਸਿਨੇਮਾਘਰਾਂ ਰਿਲੀਜ਼ ਹੋਈ ਹੈ। ਹਾਲਾਂਕਿ ਫਿਲਮ ਦੀ ਪਹਿਲੇ ਦਿਨ ਦੀ ਕਮਾਈ ਦੇ ਆਂਕੜੇ ਆਉਣ ਤੋਂ ਪਹਿਲਾਂ ਹੀ ਮੇਕਰਜ਼ ਦੇ ਲਈ ਇਕ ਬੁਰੀ ਖਬਰ ਆ ਗਈ। ਲੇਖਕ ਰਿਪੂ ਦਮਨ ਨੇ ਇਸ ਮਾਮਲੇ 'ਚ ਅਕਸ਼ੈ ਕੁਮਾਰ ਖਿਲਾਫ ਐੱਫ. ਆਈ. ਆਰ. ਦਰਜ ਕਰਵਾਈ ਹੈ। ਰਿਪੁ ਦਾ ਦੋਸ਼ ਹੈ ਕਿ ਉਨ੍ਹਾਂ ਨੇ ਆਪਣੀ ਕਹਾਣੀ ਡੇਢ ਸਾਲ ਪਹਿਲਾਂ ਧਰਮਾ ਪ੍ਰੋਡਕਸ਼ਨ ਨੂੰ ਭੇਜੀ ਸੀ ਅਤੇ ਫਿਲਮ 'ਚ ਕਈ ਸੀਨ ਅਜਿਹੇ ਸਨ, ਜੋ ਉਨ੍ਹਾਂ ਦੀ ਕਹਾਣੀ ਤੋਂ ਲਏ ਗਏ ਹਨ।
ਦੱਸ ਦੇਈਏ ਕਿ ਰਿਪੁ ਇਕ ਉਭਰਦੇ ਹੋਏ ਲੇਖਕ ਹਨ ਅਤੇ ਫਿਲਮਾਂ ਲਈ ਕਹਾਣੀਆਂ ਲਿਖਣ ਦਾ ਸ਼ੌਕ ਰੱਖਦੇ ਹਨ। ਰਿਪੁ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉਸ ਕਿਰਦਾਰ ਦੇ ਸਕ੍ਰੀਨਸ਼ਾਟ ਸ਼ੇਅਰ ਕੀਤੇ ਹਨ, ਜੋ ਉਨ੍ਹਾਂ ਨੇ ਧਰਮਾ ਪ੍ਰੋਡਕਸ਼ਨ ਨੂੰ ਕੀਤੀ ਸਨ। ਇਨ੍ਹਾਂ ਸਕ੍ਰੀਨ ਸ਼ਾਟਸ 'ਚ ਤੁਸੀਂ ਸਾਫ ਤੌਰ 'ਤੇ ਉਹ ਸਕ੍ਰਿਪਟ ਦੇਖ ਸਕਦੇ ਹੋ, ਜਿਸ ਨੂੰ ਚੈਪਟਰ ਵਾਈਜ਼ ਰਿਪੁ ਨੇ ਲਿਖਿਆ ਹੈ।
ਰਿਪੁ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ 'ਮੈਂ ਤੈਅ ਕੀਤਾ ਹੈ ਕਿ ਮੈਂ ਇਸ ਮਾਮਲੇ ਨੂੰ ਕੋਰਟ ਤੱਕ ਲੈ ਕੇ ਜਾਵਾਂਗਾ ਅਤੇ 'ਪੈਡਮੈਨ' ਦੇ ਪ੍ਰੋਡਿਊਸਰਜ਼ ਖਿਲਾਫ ਲੜਾਈ ਲੜਾਂਗਾ। ਰਿਪੁ ਨੇ ਲਿਖਿਆ ' ਡੇਢ ਸਾਲ ਪਹਿਲਾਂ ਮੈਂ ਅਰੁਣਾਚਲਮ ਮੁਰਗਨਾਥਨਮ ਅਤੇ ਸੱਤੀ ਬਾਇਡਿਗ੍ਰਡੇਬਲ ਸੈਨੇਟਰੀ ਪੈਡਜ਼ 'ਤੇ ਇਕ ਸਕ੍ਰਿਪਟ ਲਿਖੀ ਸੀ ਅਤੇ ਇਸ ਸਕ੍ਰਿਪਟ ਨੂੰ ਰਜਿਸਟਰ ਵੀ ਕਰਵਾਇਆ ਸੀ।'' ਦੱਸ ਦੇਈਏ ਕਿ ਇਹ ਫਿਲਮ ਨੂੰ ਭਾਰਤ 'ਚ ਕੁਲ 2750 ਪਰਦਿਆਂ ਤੇ ਹੋਰ ਦੇਸ਼ਾਂ 'ਚ ਕੁਲ 600 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ।