FacebookTwitterg+Mail

ਅਨੁਸ਼ਕਾ-ਵਰੁਣ ਦੇ 'ਸੂਈ ਧਾਗਾ ਚੈਲੇਂਜ' 'ਚ ਬੁਰੀ ਤਰ੍ਹਾਂ ਹਾਰੇ ਅਕਸ਼ੈ ਕੁਮਾਰ, ਵੀਡੀਓ ਵਾਇਰਲ

akshay kumar sui dhaaga challenge
19 September, 2018 11:41:42 AM

ਮੁੰਬਈ(ਬਿਊਰੋ)— ਜਿਥੇ ਆਏ ਦਿਨ ਰਿਲੀਜ਼ ਹੋ ਰਹੀਆਂ ਹਨ ਨਵੀਆਂ ਫਿਲਮਾਂ ਉਥੇ ਹੀ ਸਾਹਮਣੇ ਆ ਰਹੇ ਹਨ ਉਨ੍ਹਾਂ ਨੂੰ ਪ੍ਰੋਮੋਟ ਕਰਨ ਲਈ ਨਵੇਂ-ਨਵੇਂ ਚੈਲੇਂਜ। ਉਂਝ ਫਿਲਮਾਂ ਨੂੰ ਸੋਸ਼ਲ ਮੀਡੀਆ 'ਤੇ ਪ੍ਰਮੋਟ ਕਰਨ ਦਾ ਇਸ ਤੋਂ ਵਧੀਆ ਤਰੀਕਾ ਸ਼ਾਇਦ ਕੋਈ ਦੂਜਾ ਨਹੀਂ ਹੋ ਸਕਦਾ ਹੈ। ਪਹਿਲਾਂ ਅਕਸ਼ੈ ਕੁਮਾਰ ਨੇ ਫਿਲਮ 'ਪੈਡਮੈਨ' ਸਮੇਂ ਪੈਡਮੈਨ ਚੈਲੇਂਜ ਦਿੱਤਾ ਸੀ ਤੇ ਹਾਲ ਹੀ 'ਚ ਭਾਜਪਾ ਨੇਤਾ ਨੇ ਸਟਾਰਸ ਨੂੰ ਫਿੱਟਨੈਸ ਚੈਲੇਂਜ ਦਿੱਤਾ ਸੀ ਪਰ ਹੁਣ ਮਮਤਾ-ਮੌਜ਼ੀ ਯਾਨੀ ਵਰੁਣ ਧਵਨ ਤੇ ਅਨੁਸ਼ਕਾ ਸ਼ਰਮਾ ਨੇ  'ਸੂਈ ਧਾਗਾ' ਨੂੰ ਚੈਲੇਂਜ ਦਿੱਤਾ ਹੈ। ਵਰੁਣ-ਅਨੁਸ਼ਕਾ ਨੇ ਆਪਣੀ ਆਉਣ ਵਾਲੀ ਫਿਲਮ ਨੂੰ ਪ੍ਰਮੋਟ ਕਰਨ ਲਈ ਇਕ ਚੈਲੇਂਜ ਸ਼ੁਰੂ ਕੀਤਾ ਹੈ, ਜਿਸ ਦਾ ਨਾਂ 'ਸੂਈ ਧਾਗਾ ਚੈਲੇਂਜ' ਹੈ। ਇਸ ਚੁਣੌਤੀ 'ਚ 10 ਸੈਕਿੰਡ 'ਚ ਸੂਈ 'ਚ ਧਾਗਾ ਪਾਉਣਾ ਹੈ। ਹੁਣ ਕੋਈ ਚੈਲੇਂਜ ਹੋਵੇ ਅਤੇ ਖਿਲਾੜੀ ਅਕਸ਼ੈ ਕੁਮਾਰ ਉਸ ਦਾ ਹਿੱਸਾ ਨਾ ਬਣਨ, ਅਜਿਹਾ ਤਾਂ ਕਦੇ ਹੋ ਹੀ ਨਹੀਂ ਸਕਦਾ। ਅਕਸ਼ੈ ਨੇ ਫਿਲਮ ਦੀ ਟੀਮ ਦਾ ਚੈਲੇਂਜ ਸਵੀਕਾਰ ਕੀਤਾ ਅਤੇ ਹਾਰ ਵੀ ਗਏ। ਕਿਉਂਕਿ ਉਹ ਵਾਰ-ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਵੀ 10 ਸੈਕਿੰਡ 'ਚ ਸੂਈ 'ਚ ਧਾਗਾ ਨਾ ਪਾ ਸਕੇ।

 

ਅਕਸ਼ੈ ਨੇ ਇਸ ਦੀ ਵੀਡੀਓ ਨੂੰ ਫੇਸਬੁੱਕ 'ਤੇ ਵੀ ਸ਼ੇਅਰ ਕੀਤਾ ਹੈ ਅਤੇ ਇਸ ਨੂੰ ਕੈਪਸ਼ਨ ਦੇ ਲਿਖਿਆ ਹੈ, ''ਜਿਸ ਕਾ ਕੰਮ ਉਸੀ ਕੋ ਸਾਜੇ ਔਰ ਕਰੇ ਤੋਂ ਡੰਡਾ ਬਾਜੇ! ਮੌਜੀ ਭਾਈ ਮੈਂ ਸੂਈ ਧਾਗਾ ਚੈਲੇਂਜ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇਹ ਇਨ੍ਹਾਂ ਆਸਾਨ ਨਹੀਂ ਹੈ ਜਿੰਨਾ ਲੱਗਦਾ ਹੈ। ਮੈਂ ਸਚਿਨ ਤੇਂਦੁਲਕਰ ਨੂੰ ਨੌਮੀਨੇਟ ਕਰ ਰਿਹਾ ਹਾਂ।''

 

 

 
 
 
 
 
 
 
 
 
 
 
 
 
 

Watch if @akshaykumar can complete the #suidhaaga challenge 😂

A post shared by Varun Dhawan (@varundvn) on Sep 18, 2018 at 2:19am PDT

ਦੱਸ ਦੇਈਏ ਕਿ ਫਿਲਮ 'ਸੂਈ ਧਾਗਾ' 'ਚ ਵਰੁਣ 'ਮੌਜੀ' ਨਾਂ ਦੇ ਟੇਲਰ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਮਮਤਾ ਯਾਨੀ ਅਨੁਸ਼ਕਾ ਮੌਜੀ ਦੀ ਪਤਨੀ ਦਾ ਕਿਰਦਾਰ ਕਰ ਰਹੀ ਹੈ। ਫਿਲਮ ਨੂੰ ਸ਼ਰਤ ਕਟਾਰੀਆ ਨੇ ਡਾਇਰੈਕਟ ਕੀਤਾ ਹੈ, ਜੋ ਮੇਡ ਇੰਨ ਇੰਡੀਆ ਥੀਮ 'ਤੇ ਅਧਾਰਿਤ ਹੈ। ਫਿਲਮ ਨੂੰ ਯਸ਼ਰਾਜ ਬੈਨਰ ਨੇ ਪ੍ਰੋਡਿਊਸ ਕੀਤਾ ਹੈ। ਇਹ ਫਿਲਮ 28 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।

 


Tags: Akshay KumarVarun DhawanSui Dhaaga ChallengeAnushka SharmaSui DhaagaSharat KatariyaBollywood Celebrity

Edited By

Sunita

Sunita is News Editor at Jagbani.