FacebookTwitterg+Mail

ਅਮਿਤਾਭ ਬੱਚਨ ਤੋਂ ਬਾਅਦ ਹੁਣ ਅਕਸ਼ੈ ਨੇ ਕੀਤਾ ਮੁੰਬਈ ਮੈਟਰੋ ਦਾ ਸਮਰਥਨ

akshay kumar supports mumbai metro
19 September, 2019 09:39:48 AM

ਮੁੰਬਈ(ਬਿਊਰੋ)- ਅਮਿਤਾਭ ਬੱਚਨ ਦੇ ਇਕ ਹਾਲੀਆ ਟਵੀਟ ਦੇ ਚਲਦੇ ਬਵਾਲ ਹੋ ਗਿਆ ਸੀ। ਬੀਤੇ ਕੁਝ ਦਿਨਾਂ ਤੋਂ ਮੁੰਬਈ ’ਚ ਮੈਟਰੋ ਯਾਰਡ ਦੇ ਨਿਰਮਾਣ ਲਈ ਆਰੇ ਜੰਗਲ ’ਚ 2700 ਤੋਂ ਜ਼ਿਆਦਾ ਦਰਖੱਤਾਂ ਨੂੰ ਕੱਟੇ ਜਾਣ  ਦੇ ਖਿਲਾਫ ਪ੍ਰਦਰਸ਼ਨ ਹੋ ਰਿਹਾ ਹੈ। ਇਸ ਪ੍ਰੋਟੈਸਟ ’ਚ ਅਦਾਕਾਰਾ ਸ਼ਰਧਾ ਕਪੂਰ ਵੀ ਸ਼ਾਮਿਲ ਹੋਈ ਸੀ। ਲੋਕਾਂ ਨੇ ਵੀ ਟਵਿਟਰ ’ਤੇ ਸਰਕਾਰ ਕੋਲੋਂ ਆਪਣੇ ਫੈਸਲੇ ’ਤੇ ਮੁੜਵਿਚਾਰ ਕਰਨ ਅਤੇ ਉਸ ਨੂੰ ਪਲਟਣ ਲਈ ਵੀ ਕਿਹਾ ਸੀ ਕਿਉਂਕਿ ਮੈਟਰੋ ਜੇਕਰ ਬਣੇਗੀ ਤਾਂ ਦਰੱਖਤ ਕੱਟੇ ਜਾਣਗੇ ਪਰ ਅਮਿਤਾਭ ਨੇ ਮੁੰਬਈ ਮੈਟਰੋ ਦੇ ਸਪੋਰਟ ’ਚ ਟਵੀਟ ਕੀਤਾ, ਜਿਸ ਤੋਂ ਬਾਅਦ ਲੋਕ ਭੜਕ ਗਏ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਲੱਗੇ। ਹੁਣ ਅਮਿਤਾਭ ਤੋਂ ਬਾਅਦ ਅਕਸ਼ੈ ਕੁਮਾਰ ਨੇ ਵੀ ਮੈਟਰੋ ਦੇ ਸਪੋਰਟ ’ਚ ਟਵੀਟ ਕੀਤਾ ਹੈ।


ਅਕਸ਼ੈ ਨੇ ਟਵਿਟਰ ’ਤੇ ਇਕ ਵੀਡੀਓ ਸ਼ੇਅਰ ਕੀਤਾ ਉਨ੍ਹਾਂ ਨੇ ਕਿਹਾ,‘‘ਅੱਜ ਦਾ ਮੇਰਾ ਸਫਰ। ਮੁੰਬਈ ਮੈਟਰੋ ’ਚ ਬਾਸ ਦੀ ਤਰ੍ਹਾਂ ਯਾਤਰਾ ਕੀਤੀ ਘਾਟਕੋਪਰ ਤੋਂ ਲੈ ਕੇ ਵਰਸੋਵਾ ਤੱਕ ਦੀ ਯਾਤਰਾ ਨਾਲ ਮੈਂ ਬਿਜ਼ੀ ਟਰੈਫਿਕ ਨੂੰ ਵੀ ਮਾਤ ਦੇਣ ’ਚ ਸਫਲ ਰਿਹਾ। ਇਸ ਵੀਡੀਓ ’ਚ ਅਕਸ਼ੈ ਮੈਟਰੋ ਦੀ ਤਾਰੀਫ ਕਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ 2 ਘੰਟੇ ਦੀ ਯਾਤਰਾ ਸਿਰਫ 20 ਮਿੰਟ ’ਚ ਕਰਨ ਨਾਲ ਹੀ ਉਹ ਅਤੇ ਉਨ੍ਹਾਂ ਦੇ  ਦੋਸਤ ਸ਼ਹਿਰ ਦੇ ਦੂੱਜੇ ਸਿਰੇ ਤੱਕ ਪੁੱਜਣ ’ਚ ਕਾਮਯਾਬ ਰਹੇ।’’


ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ 'ਤੇ ਇਕ ਟਵੀਟ ਕਰਦੇ ਹੋਏ ਮੁੰਬਈ ਮੈਟਰੋ ਦੀ ਤਾਰੀਫ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਪ੍ਰਦੂਸ਼ਣ ਦਾ ਹੱਲ ਹੈ। ਮੇਰੇ ਇਕ ਦੋਸਤ ਨੂੰ ਮੈਡੀਕਲ ਐਮਰਜੈਂਸੀ ਸੀ, ਉਸ ਨੇ ਕਾਰ ਦੇ ਬਦਲੇ ਮੈਟਰੋ 'ਚ ਜਾਣਾ ਸਹੀ ਸਮਝਿਆ। ਵਾਪਸ ਆ ਕੇ ਉਸ ਨੇ ਦੱਸਿਆ ਕਿ ਮੈਟਰੋ ਤੇਜ, ਸੁਵਿਧਾਜਨਕ ਤੇ ਸਭ ਤੋਂ ਸਹੀ ਹੈ। ਬਿੱਗ ਬੀ ਨੇ ਅੱਗੇ ਲਿਖਿਆ ਹੈ ''ਪ੍ਰਦੂਸ਼ਣ ਦਾ ਹੱਲ। ਜ਼ਿਆਦਾ ਰੁੱਖ ਉਗਾਓ, ਮੈਂ ਆਪਣੇ ਬਗੀਚੇ 'ਚ ਲਾਏ ਹਨ। ਕੀ ਤੁਸੀਂ ਲਾਏ ਹਨ?''
ਦੱਸ ਦਈਏ ਕਿ ਮੁੰਬਈ ਮੈਟਰੋ ਦੇ ਆਫੀਸ਼ੀਅਲ ਅਕਾਊਂਟ ਤੋਂ ਬਿੱਗ ਬੀ ਨੂੰ ਰਿਪਲਾਈ ਵੀ ਆਇਆ, ''ਸ੍ਰੀਮਾਨ ਬੱਚਨ ਸਾਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਈ ਹੈ ਕਿ ਤੁਹਾਡੇ ਮਿੱਤਰ ਨੇ ਜ਼ਰੂਰਤ ਦੇ ਸਮੇਂ ਮੈਟਰੋ 'ਤੇ ਵਿਸ਼ਵਾਸ ਕੀਤਾ ਅਤੇ ਮੁੰਬਈ ਵਾਸੀਆਂ ਨਾਲ ਇਸ ਅਨੁਭਵ ਨੂੰ ਸਾਂਝਾ ਕਰਨ ਲਈ ਤੁਹਾਡਾ ਧੰਨਵਾਦ।'' ਦੱਸਣਯੋਗ ਹੈ ਕਿ ਕੁਝ ਦਿਨਾਂ ਤੋਂ ਮੁੰਬਈ 'ਚ ਮੈਟਰੋ ਯਾਰਡ ਦੇ ਨਿਰਮਾਣ ਲਈ ਆਰੇ ਜੰਗਲ 'ਚ 2700 ਤੋਂ ਜ਼ਿਆਦਾ ਰੁੱਖ ਵੱਡੇ ਜਾਣ ਦੇ ਖਿਲਾਫ ਪ੍ਰਦਰਸ਼ਨ ਹੋ ਰਿਹਾ ਹੈ।


Tags: Akshay KumarAmitabh BachchanSupportsMumbai MetroAarey Activists ProtestOutside Home

About The Author

manju bala

manju bala is content editor at Punjab Kesari