FacebookTwitterg+Mail

First Look: 'ਮੋਗੁਲ' 'ਚ ਗੁਲਸ਼ਨ ਕੁਮਾਰ ਦੇ ਕਿਰਦਾਰ 'ਚ ਨਜ਼ਰ ਆਵੇਗਾ ਇਹ ਐਕਸ਼ਨ ਅਭਿਨੇਤਾ

akshay kumar to play gulshan kumar
15 March, 2017 03:33:54 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਅਕਸ਼ੈ ਕੁਮਾਰ ਦੀ 'ਜੌਲੀ. ਐੱਲ. ਐੱਲ. ਬੀ 2' ਨੂੰ ਰਿਲੀਜ਼ ਹੋਏ ਇੱਕ ਮਹੀਨਾ ਵੀ ਨਹੀਂ ਹੋਇਆ ਕਿ ਉਨ੍ਹਾਂ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਟਵਿਟਰ 'ਤੇ ਕੀਤਾ ਹੈ। ਇਸ ਵਾਰ ਅਕਸ਼ੈ ਕੁਮਾਰ ਸੰਗੀਤ ਦੀ ਦੁਨੀਆ 'ਚ ਸਭ ਤੋਂ ਮਸ਼ਹੂਰ ਚੇਹਰਾ ਰਹੇ ਗੁਲਸ਼ਨ ਕੁਮਾਰ ਦੀ ਜ਼ਿੰਦਗੀ 'ਤੇ ਫਿਲਮ ਬਣਾਉਣ ਜਾ ਰਹੇ ਹਨ। ਇਹ ਫਿਲਮ 'ਮਿਊਜ਼ਿਕ ਦੇ ਮੁਗਲ' ਮੰਨੇ ਜਾਣ ਵਾਲੇ ਗੁਲਸ਼ਨ ਕੁਮਾਰ ਦੀ ਬਾਇਓਪਿਕ ਹੋਵੇਗੀ। 'ਟਾਇਲਟ- ਏਕ ਪ੍ਰੇਮ ਕਥਾ', 'ਪੈਡਮੈਨ' ਅਤੇ 'ਗੋਲਡ' ਦੇ ਐਲਾਨ ਤੋਂ ਬਾਅਦ ਹੁਣ ਇਸ ਲਿਸਟ 'ਚ ਇੱਕ ਹੋਰ ਨਾਂਅ 'ਮੋਗੁਲ' ਜੁੜ ਗਿਆ ਹੈ। ਇਸ ਫਿਲਮ 'ਚ ਅਕਸ਼ੈ ਕੁਮਾਰ ਗੁਲਸ਼ਨ ਕੁਮਾਰ ਦੇ ਕਿਰਦਾਰ 'ਚ ਨਜ਼ਰ ਆਉਣਗੇ।
ਇਸ ਫਿਲਮ ਦਾ ਨਿਰਦੇਸ਼ਨ ਸੁਭਾਸ਼ ਕਪੂਰ ਕਰ ਰਹੇ ਹਨ। ਫਿਲਮ 'ਮੋਗੁਲ' ਦੀ ਸ਼ੂਟਿੰਗ ਇਸੀ ਸਾਲ ਦੇ ਆਖਿਰ ਤੱਕ ਸ਼ੁਰੂ ਕੀਤੀ ਜਾਵੇਗੀ ਤੇ ਫਿਲਮ ਨੂੰ ਸਾਲ 2018 'ਚ ਰਿਲੀਜ਼ ਕਰਨ ਦੀ ਉਮੀਦ ਹੈ। ਫਿਲਮ ਬਾਰੇ ਦੱਸਦਿਆਂ ਹੋਏ ਅੱਕੀ ਨੇ ਕਿਹਾ, 'ਮੇਰੇ ਕੋਲ ਗੁਲਸ਼ਨ ਜੀ ਨੂੰ ਚੰਗੀ ਤਰ੍ਹਾਂ ਜਾਨਣ ਦਾ ਚੰਗਾ ਮੌਕਾ ਸੀ ਤੇ ਮੇਰੀ ਪਹਿਲੀ ਫਿਲਮ 'ਸੌਗੰਧ' ਤੋਂ ਮੇਰਾ ਉਹਨਾਂ ਦੇ ਨਾਲ ਡੂੰਘਾ ਸਬੰਧ ਸੀ। ਮੈਂ ਗੁਲਸ਼ਨ ਜੀ ਦਾ ਕਿਰਦਾਰ ਸਕ੍ਰੀਨ 'ਤੇ ਉਤਾਰਨ ਦੇ ਲਈ ਕਾਫੀ ਐਕਸਾਈਟਿਡ ਹਾਂ।''

Tags: Akshay KumarGulshan KumarMogul ਅਕਸ਼ੈ ਕੁਮਾਰਗੁਲਸ਼ਨ ਕੁਮਾਰਮੋਗੁਲ