FacebookTwitterg+Mail

'ਟਾਇਲਟ : ਏਕ ਪ੍ਰੇਮ ਕਥਾ' 'ਚ ਇਹ ਅਭਿਨੇਤਰੀ ਆਵੇਗੀ ਅਕਸ਼ੇ ਨਾਲ ਨਜ਼ਰ

akshay kumar toilet ek prem katha
12 September, 2016 09:20:29 PM
ਮੁੰਬਈ— ਦਰਸ਼ਕ ਬਹੁਤ ਦਿਨਾਂ ਤੋਂ ਇਹ ਜਾਣਨਾ ਚਾਹੁੰਦੇ ਸਨ ਕਿ ਨੀਰਜ ਪਾਂਡੇ ਦੀ ਅਨੋਖੀ ਟਾਈਟਲ ਵਾਲੀ ਫਿਲਮ 'ਟਾਇਲਟ : ਏਕ ਪ੍ਰੇਮ ਕਥਾ' 'ਚ ਅਕਸ਼ੇ ਕੁਮਾਰ ਦੀ ਹੀਰੋਇਨ ਕੌਣ ਹੋਵੇਗੀ। ਦਰਸ਼ਕਾਂ ਦੀ ਇਸ ਬੇਚੈਨੀ ਨੂੰ ਖਤਮ ਕਰਦਿਆਂ ਫਿਲਮ ਦੇ ਡਾਇਰੈਕਟਰ ਨੀਰਜ ਨੇ ਫਿਲਮ ਦੀ ਹੀਰੋਇਨ ਦਾ ਐਲਾਨ ਕਰ ਦਿੱਤਾ ਹੈ। ਖਬਰ ਹੈ ਕਿ ਫਿਲਮ 'ਚ 'ਦਮ ਲਗਾ ਕੇ ਹਈਸ਼ਾ' ਫੇਮ ਭੂਮੀ ਪੇਡਨੇਕਰ ਨੂੰ ਸਾਈਨ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਾਜੈਕਟ 'ਸਵੱਛ ਭਾਰਤ ਅਭਿਆਨ' 'ਤੇ ਆਧਾਰਿਤ ਹੈ। ਇਹ ਇਕ ਕਾਮੇਡੀ ਫਿਲਮ ਹੋਵੇਗੀ ਤੇ ਇਸ ਦੀ ਸ਼ੂਟਿੰਗ ਇਸ ਸਾਲ ਦੇ ਅਖੀਰ 'ਚ ਸ਼ੁਰੂ ਹੋ ਸਕਦੀ ਹੈ।
ਹਾਲ ਹੀ 'ਚ ਨੀਰਜ ਕੋਲੋਂ ਜਦੋਂ ਇਸ ਫਿਲਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਫਿਲਮ ਲਈ ਅਕਸ਼ੇ ਕੁਮਾਰ ਤੇ ਭੂਮੀ ਦਾ ਨਾਂ ਫਾਈਨਲ ਹੋ ਗਿਆ ਹੈ।' ਹਾਲਾਂਕਿ ਇਸ ਤੋਂ ਪਹਿਲਾਂ ਵੀ ਇਹ ਖਬਰਾਂ ਆਈਆਂ ਸਨ ਕਿ ਭੂਮੀ ਇਸ ਫਿਲਮ ਦੇ ਸਿਲਸਿਲੇ 'ਚ ਨੀਰਜ ਪਾਂਡੇ ਨਾਲ ਮੁਲਾਕਾਤ ਕਰ ਰਹੀ ਹੈ।
ਦੱਸਣਯੋਗ ਹੈ ਕਿ ਅਕਸ਼ੇ, ਨੀਰਜ ਨਾਲ ਇਸ ਤੋਂ ਪਹਿਲਾਂ ਵੀ 'ਬੇਬੀ' ਤੇ 'ਸਪੈਸ਼ਲ 26' ਵਰਗੀਆਂ ਫਿਲਮਾਂ 'ਚ ਕੰਮ ਕਰ ਚੁਕੇ ਹਨ ਤੇ ਦੋਵਾਂ ਹੀ ਫਿਲਮਾਂ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ ਸੀ। ਇਸ ਫਿਲਮ 'ਚ ਅਕਸ਼ੇ ਤੇ ਭੂਮੀ ਦੀ ਜੋੜੀ ਨੂੰ ਪਹਿਲੀ ਵਾਰ ਦੇਖਣਾ ਮਜ਼ੇਦਾਰ ਹੋਵੇਗਾ।

Tags: ਨੀਰਜ ਪਾਂਡੇ ਅਕਸ਼ੇ ਕੁਮਾਰ ਭੂਮੀ ਪੇਡਨੇਕਰ Neeraj Pandey Akshay Kumar Bhumi Pednekar