FacebookTwitterg+Mail

ਬਾਕਸ ਆਫਿਸ ਦੇ ਸਭ ਤੋਂ ਵੱਡੇ ਖਿਡਾਰੀ ਬਣੇ ਅਕਸ਼ੇ, ਆਮਿਰ-ਸ਼ਾਹਰੁਖ-ਸਲਮਾਨ ਨੂੰ ਦਿੱਤੀ ਮਾਤ

akshay kumar tops the list of box office collections in a single year beating
08 January, 2020 09:08:51 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ ਨੇ ਬਾਕਸ ਆਫਿਸ 'ਤੇ ਇਕ ਅਜਿਹਾ ਅਨੋਖਾ ਰਿਕਾਰਡ ਬਣਾ ਲਿਆ ਹੈ, ਜਿਸ ਦੇ ਆਸ-ਪਾਸ ਬਾਲੀਵੁੱਡ ਦੇ ਤਿੰਨ ਖਾਨ ਵੀ ਨਹੀਂ ਹਨ। ਇਹ ਰਿਕਾਰਡ ਹੈ ਇਕ ਹੀ ਸਾਲ 'ਚ ਰਿਲੀਜ਼ ਹੋਈਆਂ ਫਿਲਮਾਂ ਦੇ ਨੈੱਟ ਕਲੈਕਸ਼ਨ ਦਾ ਜੋੜ। ਅਕਸ਼ੇ ਕੁਮਾਰ ਅਜਿਹੇ ਐਕਟਰ ਬਣ ਗਏ ਹਨ, ਜਿਨ੍ਹਾਂ ਦੀ ਇਕ ਸਾਲ 'ਚ ਆਈਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਸਭ ਤੋਂ ਵੱਧ ਕਮਾਈ ਕੀਤੀ ਹੈ।

ਬਾਲੀਵੁੱਡ ਹੰਗਾਮਾ ਵੈੱਬਸਾਈਟ ਅਨੁਸਾਰ 2019 'ਚ ਅਕਸ਼ੇ ਦੀਆਂ ਚਾਰ ਫਿਲਮਾਂ ਆਈਆਂ, ਜਿਨ੍ਹਾਂ 'ਚ 'ਕੇਸਰੀ', 'ਮਿਸ਼ਨ ਮੰਗਲ', 'ਹਾਉਸ ਫੁੱਲ 4' ਅਤੇ 'ਗੁੱਡ ਨਿਊਜ਼' ਆਦਿ ਦੇ ਨਾਂ ਸ਼ਾਮਲ ਹਨ। ਇਨ੍ਹਾਂ ਚਾਰਾਂ ਫਿਲਮਾਂ ਦਾ ਨੈੱਟ ਬਾਕਸ ਆਫਿਸ ਕਲੈਕਸ਼ਨ ਲਗਭਗ 719 ਕਰੋੜ ਰਿਹਾ। 'ਗੁੱਡ ਨਿਊਜ਼' ਅਜੇ ਵੀ ਸਿਨੇਮਾ ਘਰਾਂ 'ਚ ਚੱਲ ਰਹੀ ਹੈ। ਇਸ ਲਈ ਇਸ ਅੰਕੜੇ 'ਚ ਅਜੇ ਵਾਧਾ ਹੋਵੇਗਾ। ਇਸ ਲਿਸਟ 'ਚ ਦੂਜੇ ਨੰਬਰ 'ਤੇ ਰਣਵੀਰ ਸਿੰਘ ਹਨ, ਜਿਨ੍ਹਾਂ ਦੀਆਂ ਫਿਲਮਾਂ ਨੇ 542 ਕਰੋੜ ਦਾ ਕਲੈਕਸ਼ਨ ਕੀਤਾ। ਰਣਵੀਰ ਨੇ ਇਹ ਉਪਲਬਧੀ 2018 'ਚ ਹਾਸਿਲ ਕੀਤੀ ਸੀ, ਜਦ ਕਿ ਉਨ੍ਹਾਂ ਦੀ 'ਪਦਮਾਵਤ' ਤੇ 'ਸਿੰਬਾ' ਰਿਲੀਜ਼ ਹੋਈ ਸੀ।

ਇਸੇ ਲਿਸਟ 'ਚ ਤੀਜੇ ਸਥਾਨ 'ਤੇ ਸਲਮਾਨ ਖਾਨ ਦਾ ਨਾਂ ਹੈ। 2015 'ਚ ਸਲਮਾਨ ਖਾਨ ਦੀਆਂ ਫਿਲਮਾਂ ਨੇ ਸਭ ਤੋਂ ਜ਼ਿਆਦਾ 530 ਕਰੋੜ ਦਾ ਕਲੈਕਸ਼ਨ ਕੀਤਾ ਸੀ। ਸਲਮਾਨ ਦੀ ਫਿਲਮ 'ਬਜਰੰਗੀ ਭਾਈਜਾਨ' ਤੇ ' ਰਤਨ ਧਨ ਪਾਇਓ' 2015 'ਚ ਆਈ ਸੀ।

ਚੌਥੇ ਸਥਾਨ 'ਤੇ ਪ੍ਰਭਾਸ ਹਨ, ਜਿਨ੍ਹਾਂ ਦੀ 2017 'ਚ ਆਈ ਫਿਲਮ 'ਬਾਹੁਬਾਲੀ - The conluence' ਨੇ 510 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ। 2018 'ਚ ਆਈ ਸੰਜੂ ਨੇ ਰਣਬੀਰ ਕਪੂਰ ਨੂੰ ਇਸ ਲਿਸਟ 'ਚ 9ਵੇਂ ਸਥਾਨ 'ਤੇ ਪਹੁੰਚਾਇਆ ਹੈ। 'ਸੰਜੂ' ਨੇ 342 ਕਰੋੜ ਤੋਂ ਜ਼ਿਆਦਾ ਬਾਕਸ ਆਫਿਸ 'ਤੇ ਜਮ੍ਹਾ ਕੀਤੇ ਸਨ। ਦਸਵੇਂ ਸਥਾਨ 'ਤੇ ਸ਼ਾਹਿਦ ਕਪੂਰ ਹਨ ਪਰ ਸ਼ਾਹਿਦ ਦੀ ਇਹ ਸਥਿਤੀ 2018 'ਚ ਆਈਆਂ ਫਿਲਮਾਂ 'ਪਦਮਾਵਤ' ਤੇ 'ਬੱਤੀ ਗੁਲ ਮੀਟਰ ਚਾਲੂ' ਲਈ ਹੈ। ਜਿਨ੍ਹਾਂ ਨੇ 339 ਕਰੋੜ ਤੋਂ ਜ਼ਿਆਦਾ ਜਮ੍ਹਾ ਕੀਤੇ ਸਨ। ਹਾਲਾਂਕਿ 2019 'ਚ ਆਈ ਸ਼ਾਹਿਦ ਦੀ ਫਿਲਮ 'ਕਬੀਰ ਸਿੰਘ' ਬੀਤੇ ਸਾਲ ਦੀ ਦੂਜੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਹੈ, ਜਿਸ ਨੇ 278 ਕਰੋੜ ਦੀ ਕਮਾਈ ਕੀਤੀ ਸੀ।


Tags: Net CollectionBox OfficeAkshay KumarGood NewwzKesariMission MangalHousefull 4Salman KhanAamir KhanShahrukh Khan

About The Author

sunita

sunita is content editor at Punjab Kesari