FacebookTwitterg+Mail

ਬੇਟੇ ਦੇ ਜਨਮਦਿਨ ਮੌਕੇ ਭਾਵੁਕ ਹੋਏ ਅਕਸ਼ੈ ਕੁਮਾਰ, ਸਾਂਝੀ ਕੀਤੀ ਤਸਵੀਰ

akshay kumar wishes son aarav on birthday with a heartfelt post
16 September, 2019 12:06:12 PM

ਮੁੰਬਈ(ਬਿਊਰੋ)- ਅਕਸ਼ੈ ਕੁਮਾਰ ਦੇ ਲਾਡਲੇ ਬੇਟੇ ਆਰਵ ਦਾ ਬੀਤੇ ਦਿਨ ਜਨਮਦਿਨ ਸੀ । ਬੇਟੇ ਦੇ ਜਨਮਦਿਨ ‘ਤੇ ਉਨ੍ਹਾਂ ਨੇ ਆਪਣੇ ਬੇਟੇ ਆਰਵ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਨੇ ਬੇਟੇ ਦੀ ਤਸਵੀਰ ਸ਼ੇਅਰ ਕਰ ਇਕ ਭਾਵੁਕ ਸੰਦੇਸ਼ ਵੀ ਸਾਂਝਾ ਕੀਤਾ। ਅਕਸ਼ੈ ਨੇ ਆਰਵ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ “ਮੈਂ ਆਪਣੇ ਪਿਤਾ ਤੋਂ ਇਕ ਚੀਜ਼ ਸਿੱਖੀ ਸੀ ਕਿ ਜੇ ਮੈਂ ਕਿਸੇ ਵੀ ਜਗ੍ਹਾ ‘ਤੇ ਫਸ ਜਾਵਾਂਗਾ ਤਾਂ ਮੈਂ ਸਿਰਫ ਅਤੇ ਸਿਰਫ ਆਪਣੇ ਪਿਤਾ ਦੇ ਕੋਲ ਜਾਵਾਂਗਾ, ਜੇ ਮੇਰੀ ਗਲਤੀ ਵੀ ਹੋਵੇਗੀ ਤਾਂ ਮੈਂ ਇਹ ਨਹੀਂ ਸੋਚਾਂਗਾ ਕਿ ਪਾਪਾ ਮੈਨੂੰ ਮਾਰਨਗੇ ਪਰ ਜਦੋਂ ਮੈਂ ਤੈਨੂੰ ਵੀ ਠੀਕ ਅਜਿਹਾ ਹੀ ਕਰਦੇ ਦੇਖਦਾ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ। ਮੈਂ ਤੈਨੂੰ ਹਮੇਸ਼ਾ ਗਾਈਡ ਕਰਨ ਲਈ ਤੇਰੇ ਨਾਲ ਰਹਾਂਗਾ। ਜਨਮਦਿਨ ਮੁਬਾਰਕ ਹੋਵੇ ਆਰਵ”।


ਅਕਸ਼ੈ ਕੁਮਾਰ ਦੀ ਇਹ ਪੋਸਟ ਦੱਸਦੀ ਹੈ ਕਿ ਉਹ ਰਫ ਐਂਡ ਰਫ ਦਿਖਾਈ ਦੇ ਵਾਲੇ ਅਕਸ਼ੈ ਕੁਮਾਰ ਦਿਲ ਤੋਂ ਬਹਿਤ ਨਰਮ ਹਨ। ਉਹ ਆਪਣੇ ਬੱਚਿਆਂ ਨੂੰ ਬੇਹੱਦ ਪਿਆਰ ਕਰਦੇ ਹਨ। ਅਕਸ਼ੈ ਕੁਮਾਰ ਬੱਚਿਆਂ ਨਾਲ ਸਮਾਂ ਬਤੀਤ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਕਦੇ ਉਹ ਧੀ ਨਿਤਾਰਾ ਨਾਲ ਖੇਡਦੇ ਨਜ਼ਰ ਆਉਂਦੇ ਹਨ ਤੇ ਕਦੇ ਆਰਵ ਨਾਲ ਸਮਾਂ ਬਤੀਤ ਕਰਦੇ ਨਜ਼ਰ ਆਉਂਦੇ ਹਨ।
Punjabi Bollywood Tadka
ਦੱਸ ਦਈਏ ਕਿ ਅਕਸ਼ੈ ਕੁਮਾਰ ਦੁਨੀਆ ਦੇ ਚੌਥੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਐਕਟਰ ਹਨ ਅਤੇ ਇਨ੍ਹੀਂ ਦਿਨੀਂ ਅਕਸ਼ੈ ਪਰਿਵਾਰ ਨਾਲ ਇੰਗਲੈਂਡ ‘ਚ ਛੁੱਟੀਆਂ ਮਨਾ ਰਹੇ ਹਨ।


Tags: Akshay KumarAarav KumarBirthdayHeartFelt PostBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari