FacebookTwitterg+Mail

ਸਾਲਾਨਾ ਸਭ ਤੋਂ ਵੱਧ ਕਮਾਈ ਕਰਨ ਵਾਲੇ ਨਾਇਕਾਂ ਦੀ ਫੋਬਰਸ ਸੂਚੀ ’ਚ ਅਕਸ਼ੈ ਕੁਮਾਰ ਚੌਥੇ ਸਥਾਨ ’ਤੇ

akshay kumar world  s 4th highest paid actor on forbes list  dwayne johnson tops
23 August, 2019 09:42:52 AM

ਲਾਸ ਏਂਜਲਸ (ਭਾਸ਼ਾ) - ਬਾਲੀਵੁੱਡ ਦੇ ਮਿਸਟਰ ਖਿਡਾਰੀ ਅਕਸ਼ੈ ਕੁਮਾਰ 455 ਕਰੋੜ ਰੁਪਏ (6 ਕਰੋੜ 50 ਲੱਖ ਅਮਰੀਕੀ ਡਾਲਰ) ਦੀ ਸਾਲਾਨਾ ਕਮਾਈ ਦੇ ਮਾਮਲੇ ਵਿਚ ਹਾਲੀਵੁਡ ਦੇ ਬ੍ਰੇਡਲੀ ਕੂਪਰ, ਕ੍ਰਿਸ਼ ਈਵਾਨ ਅਤੇ ਬਿਲ ਸਮਿਥ ਵਰਗੇ ਵੱਡੇ ਨਾਵਾਂ ਨੂੰ ਪਿੱਛੇ ਛੱਡਦੇ ਹੋਏ ਫੋਬਰਸ ਦੀ ਸੂਚੀ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਨਾਇਕਾਂ ਦੀ ਸੂਚੀ ਵਿਚ ਚੌਥੇ ਸਥਾਨ ’ਤੇ ਹਨ।

ਅਕਸ਼ੈ ਕੁਮਾਰ ਤੋਂ ਕਮਾਈ ਦੇ ਮਾਮਲੇ ਵਿਚ ਹਾਲੀਵੁੱਡ ਦੇ 3 ਕਲਾਕਾਰ ਡਵੇਨ ਜਾਨਸਨ (8 ਕਰੋੜ 94 ਲੱਖ ਅਮਰੀਕੀ ਡਾਲਰ), ਕ੍ਰਿਸ ਹੇਮਸਬਰਥ (7 ਕਰੋੜ 64 ਲੱਖ ਅਮਰੀਕੀ ਡਾਲਰ) ਅਤੇ ਰਾਬਰਟ ਡਾਊਨੀ ਜੂਨੀਅਰ (6 ਕਰੋੜ 60 ਲੱਖ ਅਮਰੀਕੀ ਡਾਲਰ) ਅੱਗੇ ਹਨ। ਅਕਸ਼ੈ ਦੀ ਫਿਲਮ ‘ਮਿਸ਼ਨ ਮੰਗਲ’ ਨੇ ਹੁਣ ਤਕ 100 ਕਰੋੜ ਤੋਂ ਜ਼ਿਆਦਾ ਕਮਾਈ ਕਰ ਲਈ ਹੈ। ਫੋਬਰਸ ਮੁਤਾਬਕ ਅਕਸ਼ੈ ਘੱਟ ਤੋਂ ਘੱਟ 50 ਲੱਖ ਅਮਰੀਕੀ ਡਾਲਰ ਤੋਂ ਲੈ ਕੇ ਇਕ ਕਰੋੜ ਅਮਰੀਕੀ ਡਾਲਰ ਹਰ ਫਿਲਮ ਤੋਂ ਲੈਂਦੇ ਹਨ। ਇਸ ਤੋਂ ਇਲਾਵਾ ਉਹ 20 ਬ੍ਰਾਂਡਾਂ ਦਾ ਪ੍ਰਚਾਰ ਵੀ ਕਰਦੇ ਹਨ।

 


Tags: Akshay KumarWorlds 4th Highest Paid ActorForbes ListDwayne Johnson

Edited By

Sunita

Sunita is News Editor at Jagbani.