FacebookTwitterg+Mail

ਪੁਲਵਾਮਾ ਅੱਤਵਾਦੀ ਹਮਲੇ 'ਤੇ ਭੜਕਿਆ ਬਾਲੀਵੁੱਡ, ਟਵੀਟ ਕਰਕੇ ਕੱਢਿਆ ਗੁੱਸਾ

akshay madhavan more actors react to pulwama terror attack
15 February, 2019 01:23:54 PM

ਨਵੀਂ ਦਿੱਲੀ (ਬਿਊਰੋ) — ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸੀ. ਆਰ. ਪੀ. ਐੱਫ. ਦੇ 42 ਜਵਾਨ ਸ਼ਹੀਦ ਹੋ ਗਏ ਹਨ। ਇਸ ਹਮਲੇ ਦੀ ਹਰ ਪਾਸੇ ਨਿੰਦਿਆ ਹੋ ਰਹੀ ਹੈ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਹਰਕਤ ਕਾਰਨ ਦੇਸ਼ ਭਰ ਦੇ ਲੋਕਾਂ 'ਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।

 

ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਇਹ ਹਮਲੇ ਦੀ ਨਿਖੇਧੀ ਕੀਤੀ ਹੈ। ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਕੱਢਿਆ ਹੈ।

 

ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ, ਪ੍ਰਿਯੰਕਾ ਚੋਪੜਾ, ਅਨੁਪਮ ਖੇਰ, ਅਕਸ਼ੇ ਕੁਮਾਰ, ਜਾਵੇਦ ਅਖਤਰ ਤੇ ਕਈ ਹੋਰ ਸਿਤਾਰਿਆਂ ਨੇ ਟਵੀਟ ਕੀਤਾ ਹੈ।

 

ਆਮਿਰ ਖਾਨ ਵੀ ਇਸ ਹਮਲੇ ਨੂੰ ਲੈ ਕੇ ਕਾਫੀ ਦੁਖੀ ਹਨ। ਆਮਿਰ ਖਾਨ ਨੇ ਆਪਣੇ ਟਵਿਟਰ ਤੇ ਲਿਖਿਆ, 'ਇਸ ਹਮਲੇ ਦੀ ਖਬਰ ਪੜ੍ਹ ਕੇ ਮੈਨੂੰ ਬਹੁਤ ਦੁੱਖ ਹੋਇਆ ਇਹ ਸੁਣ ਕੇ ਤਾਂ ਮੈਂ ਸੁੰਨ ਹੋ ਹੀ ਗਿਆ।'


ਪ੍ਰਿਯੰਕਾ ਚੋਪੜਾ ਨੇ ਭਾਰਤੀ ਜਵਾਨਾਂ ਤੇ ਹਮਲੇ ਦੀ ਨਿੰਦਾ ਕੀਤੀ ਹੈ। ਉਸ ਟਵਿਟਰ 'ਤੇ ਲਿਖਿਆ ਹੈ 'ਪੁਲਵਾਮਾ ਹਮਲੇ ਬਾਰੇ ਸੁਣਕੇ ਮੈਂ ਸਦਮੇ 'ਚ ਹਾਂ। ਜ਼ਖਮੀਆਂ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਤਾਕਤ ਮਿਲੇ।


'ਉਰੀ' ਸਟਾਰ ਵਿੱਕੀ ਕੌਸ਼ਲ ਨੇ ਲਿਖਿਆ ਹੈ 'ਅੱਤਵਾਦੀ ਹਮਲੇ ਬਾਰੇ ਸੁਣਕੇ ਦੁਖੀ ਤੇ ਸਦਮੇ 'ਚ ਹਾਂ।'


'ਗਲੀ ਬੁਆਏ' ਰਣਵੀਰ ਸਿੰਘ ਨੇ ਕਿਹਾ ਹੈ 'ਪੁਲਵਾਮਾ 'ਚ ਹੋਏ ਹਮਲੇ ਨਾਲ ਬੇਹਦ ਨਿਰਾਸ਼ ਹਾਂ।''


 


Tags: Pulwama Terror Attack Bollywood Celebrity News in Punjabi Akshay Kumar Alia Bhatt Priyanka Chopra R Madhavan Jammu and Kashmir Priyanka Chopra ਬਾਲੀਵੁੱਡ  ਸਮਾਚਾਰ

Edited By

Sunita

Sunita is News Editor at Jagbani.