ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਅਕਸ਼ੈ ਖੰਨਾ ਦਾ ਜਨਮ 28 ਮਾਰਚ 1975 ਨੂੰ ਮੁੰਬਈ 'ਚ ਹੋਇਆ ਸੀ। ਉਸ ਦੇ ਪਿਤਾ ਵਿਨੋਦ ਖੰਨਾ ਬਾਲੀਵੁੱਡ ਦੇ ਮਸ਼ਹੂਰ ਐਕਚਰ ਸਨ। ਅਕਸ਼ੈ ਨੇ ਸਾਲ 1997 'ਚ ਫਿਲਮ 'ਹਿਮਾਲਿਆ ਪੁਤਰ' ਨਾਲ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਕਸ਼ੈ ਦੇ ਕਰੀਅਰ ਨੇ 'ਫਿਲਮ 'ਦਿਲ ਚਾਹਤਾ ਹੈ' ਨਾਲ ਉਡਾਨ ਭਰਨੀ ਸ਼ੁਰੂ ਕੀਤੀ ਸੀ। ਇਸ ਤੋਂ ਇਲਾਵਾ ਫਿਲਮ 'ਆ ਅਬ ਲੌਟ ਚਲੇ' ਤੇ 'ਤਾਲ' ਫਿਲਮ 'ਚ ਉਸ ਦੇ ਅਭਿਨੈ ਦੀ ਕਾਫੀ ਪ੍ਰਸ਼ੰਸਾਂ ਕੀਤੀ ਗਈ ਸੀ। ਦੋਵੇਂ ਫਿਲਮਾਂ 'ਚ ਉਸ ਦੇ ਓਪੋਜਿਟ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਹੀ ਸੀ। ਫਿਲਮ 'ਦਿਲ ਚਾਹਤਾ ਹੈ' ਨਾਲ ਜੁੜਿਆ ਇਕ ਕਿੱਸਾ ਇਹ ਵੀ ਹੈ ਕਿ ਫਿਲਮ 'ਚ ਆਮਿਰ ਵਾਲਾ ਰੋਲ ਪਹਿਲਾਂ ਅਕਸ਼ੈ ਨੂੰ ਦਿਮਾਗ 'ਚ ਰੱਖ ਕੇ ਲਿਖਿਆ ਗਿਆ ਸੀ ਪਰ ਕਿਸੇ ਕਾਰਨ ਇਹ ਸਭ ਉਲਟਾ ਹੋ ਗਿਆ। ਫਿਲਮ 'ਚ ਅਕਸ਼ੈ ਵਾਲਾ ਕਿਰਦਾਰ ਆਮਿਰ ਨੇ ਕੀਤਾ ਤੇ ਜੋ ਰੋਲ ਆਮਿਰ ਲਈ ਲਿਖਿਆ ਸੀ, ਉਸ ਨੂੰ ਅਕਸ਼ੈ ਨੇ ਪਲੇਅ ਕੀਤਾ। ਅਕਸ਼ੈ ਨੂੰ ਦੋ ਵਾਰ ਫਿਲਮਫੇਅਰ ਐਵਾਰਡਜ਼ ਨਾਲ ਨਵਾਜਿਆ ਗਿਆ। ਪਹਿਲੀ ਵਾਰ ਉਸ ਨੂੰ ਫਿਲਮ 'ਬਾਰਡਰ' ਲਈ ਇਹ ਸਨਮਾਨ ਮਿਲਿਆ। ਇਸ ਤੋਂ ਬਾਅਦ ਫਿਲਮ 'ਦਿਲ ਚਾਹਤਾ ਹੈ' ਲਈ ਉਸ ਨੂੰ ਬੈਸਟ ਸਪੋਰਟਿੰਗ ਐਕਟਰ ਦੇ ਫਿਲਮਫੇਅਰ ਐਵਾਰਡਜ਼ ਲਈ ਚੁਣਿਆ ਗਿਆ। ਅਕਸ਼ੈ ਨੇ ਫਿਲਮ 'ਹਲਚਲ', 'ਹੰਗਾਮਾ' ਤੇ 'ਮੇਰੇ ਬਾਪ ਪਹਿਲੇ ਆਪ' 'ਚ ਕੌਮਿਕ ਐਕਟਰ ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਗਾਂਧੀ ਮਾਈ ਫਾਦਰ' 'ਚ ਅਕਸ਼ੈ ਸਨੇ ਮਹਾਤਮਾ ਗਾਂਧੀ ਦੇ ਵੱਡੇ ਬੇਟੇ ਦਾ ਕਿਰਦਾਰ ਨਿਭਾਇਆ ਸੀ। ਅਕਸ਼ੈ ਦੇ ਇਸ ਕਿਰਦਾਰ ਨੂੰ ਉਸ ਦੇ ਕਰੀਅਰ ਦਾ ਸਭ ਤੋਂ ਸਫਲ ਕਿਰਦਾਰ ਮੰਨਿਆ ਜਾਂਦਾ ਹੈ।