FacebookTwitterg+Mail

12 ਸਾਲ ਦੀ ਬੱਚੀ ਇਕੱਲੀ ਬੀਬਰ ਦਾ ਕੰਸਰਟ ਦੇਖਣ ਦਿੱਲੀ ਤੋਂ ਪਹੁੰਚੀ ਮੁੰਬਈ (ਦੇਖੋ ਤਸਵੀਰਾਂ)

    1/8
11 May, 2017 05:37:34 PM
ਮੁੰਬਈ— ਗਰੈਮੀ ਐਵਾਰਡ ਜੇਤੂ ਪੌਪ ਸਿੰਗਰ ਜਸਟਿਨ ਬੀਬਰ ਦੇ ਮੁੰਬਈ 'ਚ ਹੋਏ ਮਿਊਜ਼ਿਕ ਕੰਸਰਟ ਨੂੰ ਦੇਖਣ ਦਿੱਲੀ ਦੀ ਇਕ 12 ਸਾਲ ਦੀ ਲੜਕੀ ਇਕੱਲੀ ਹੀ ਮੁੰਬਈ ਪਹੁੰਚ ਗਈ। ਅਕਸ਼ਿਤਾ ਰਾਜਪਾਲ ਨਾਂ ਦੀ ਇਹ ਲੜਕੀ ਜਸਟਿਨ ਦੀ ਇੰਨੀ ਵੱਡੀ ਫੈਨ ਹੈ ਕਿ ਉਸ ਨੇ ਜਸਟਿਨ ਦੀ ਜ਼ਿੰਦਗੀ 'ਤੇ ਇਕ ਬੁਕਲੇਟ ਵੀ ਤਿਆਰ ਕੀਤੀ ਹੈ। ਦਿੱਲੀ ਦੀ ਰਹਿਣ ਵਾਲੀ ਅਕਸ਼ਿਤਾ ਐਮਿਟੀ ਇੰਟਰਨੈਸ਼ਨਲ ਸਕੂਲ 'ਚ 8ਵੀਂ ਜਮਾਤ ਦੀ ਵਿਦਿਆਰਥਣ ਹੈ।
ਦੱਸਣਯੋਗ ਹੈ ਕਿ ਅਕਸ਼ਿਤਾ ਅਨੁਸ਼ਕਾ ਸ਼ਰਮਾ ਦੀ ਫਿਲਮ 'ਫਿਲੌਰੀ' 'ਚ ਇਕ ਛੋਟਾ ਜਿਹਾ ਰੋਲ ਵੀ ਕਰ ਚੁੱਕੀ ਹੈ। ਨਿਊਜ਼ ਏਜੰਸੀ ਆਈ. ਏ. ਐੱਨ. ਐੱਸ. ਮੁਤਾਬਕ ਅਕਸ਼ਿਤਾ ਇਸ ਕੰਸਰਟ 'ਚ ਆਪਣੇ ਪਰਿਵਾਰ ਨਾਲ ਪਹੁੰਚਣ ਵਾਲੀ ਸੀ ਪਰ ਕਿਸੇ ਜ਼ਰੂਰੀ ਕੰਮ ਦੀ ਵਜ੍ਹਾ ਕਾਰਨ ਉਨ੍ਹਾਂ ਨੇ ਐਨ ਮੌਕੇ 'ਤੇ ਆਪਣਾ ਪਲਾਨ ਬਦਲ ਲਿਆ। ਹਾਲਾਂਕਿ ਅਕਸ਼ਿਤਾ ਕਿਸੇ ਵੀ ਹਾਲਤ 'ਚ ਜਸਟਿਨ ਦਾ ਲਾਈਵ ਕੰਸਰਟ ਮਿਸ ਨਹੀਂ ਕਰਨਾ ਚਾਹੁੰਦੀ ਸੀ।
ਅਕਸ਼ਿਤਾ ਦੇ ਅੰਕਲ ਸੁਮਿਤ ਕੌਸ਼ਿਕ ਮੁਤਾਬਕ ਅਕਸ਼ਿਤਾ ਨੇ ਜਸਟਿਨ ਬੀਬਰ ਦੀ ਜ਼ਿੰਦਗੀ, ਮਿਊਜ਼ਿਕ ਤੇ ਉਸ ਦੀਆਂ ਫੇਵਰੇਟ ਚੀਜ਼ਾਂ 'ਤੇ ਇਕ ਬੁਕਲੇਟ ਤਿਆਰ ਕੀਤੀ ਹੈ। ਅਕਸ਼ਿਤਾ ਖੁਦ ਵੀ ਪ੍ਰੋਫੈਸ਼ਨਲ ਡਾਂਸਰ ਹੈ ਤੇ ਉਹ ਸਿਰਫ ਜਸਟਿਨ ਦੇ ਗੀਤਾਂ 'ਤੇ ਹੀ ਡਾਂਸ ਕਰਦੀ ਹੈ। ਅਕਸ਼ਿਤਾ ਐੱਸ. ਬੀ. ਆਈ. ਜਨਰਲ ਇੰਸ਼ੋਰੈਂਸ, ਕੋਡੈਕ, ਬਿਰਲਾ ਸਨਲਾਈਫ, ਫੋਰਟਿਸ ਵਰਗੀਆਂ ਕੰਪਨੀਆਂ ਦੀਆਂ ਐਡਸ 'ਚ ਵੀ ਕੰਮ ਕਰ ਚੁੱਕੀ ਹੈ। ਅਕਸ਼ਿਤਾ ਦੇ ਪਿਤਾ ਅਜੇ ਰਾਜਪਾਲ ਦਿੱਲੀ ਦੇ ਲਾਜਪਤ ਨਗਰ ਮਾਰਕੀਟ 'ਚ ਫੈਸ਼ਨ ਰਿਟੇਲ ਸਟੋਰ ਚਲਾਉਂਦੇ ਹਨ, ਜਦਕਿ ਮਾਂ ਭਾਵਨਾ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੀ ਹੈ।

Tags: Justin Bieber Akshita Rajpal ਜਸਟਿਨ ਬੀਬਰ ਅਕਸ਼ਿਤਾ ਰਾਜਪਾਲ