FacebookTwitterg+Mail

Video : ਫਿਰ ਇਕ ਵਾਰ ਵਾਪਸ ਆ ਰਿਹੈ ਬਚਪਨ ਵਾਲਾ 'ਅਲਾਦੀਨ', ਕਹਾਣੀ 'ਚ ਲੱਗੇਗਾ ਰੋਮਾਂਸ ਦਾ ਤੜਕਾ

aladdin
17 August, 2018 02:19:30 PM

ਮੁੰਬਈ (ਸੁਪ੍ਰਿਯਾ)— ਅਸੀਂ ਸਾਰਿਆਂ ਨੇ ਬਚਪਨ 'ਚ 'ਅਲਾਦੀਨ' ਦੀ ਕਹਾਣੀ ਜ਼ਰੂਰ ਸੁਣੀ ਹੋਵੇਗੀ ਅਤੇ ਉਸ ਦੇ 'ਜਿਨੀ' ਵਰਗਾ ਇਕ ਜਿੰਨ ਸਾਨੂੰ ਸਭ ਨੂੰ ਚਾਹੀਦਾ ਸੀ, ਜੋ ਸਾਡਾ ਹੋਮਵਰਕ ਕਰ ਦੇਵੇ ਅਤੇ ਸਾਡੇ ਸਾਰੇ ਘਰ ਦੇ ਕੰਮ ਵੀ ਕਰ ਦੇਵੇ, ਜਿਨ੍ਹਾਂ ਨੂੰ ਕਰਨ ਦਾ ਸਾਡਾ ਬਿਲਕੁੱਲ ਦਿਲ ਨਹੀਂ ਕਰਦਾ ਪਰ ਫਿਰ ਉਸ ਕਹਾਣੀ ਦੀ ਜਗ੍ਹਾ ਕਾਰਟੂਨ ਕਰੈਕਟਰਜ਼ ਨੇ ਲੈ ਲਈ, ਇਸ ਦੇ ਬਾਵਜੂਦ ਵੀ ਅਲਾਦੀਨ ਦਾ ਕ੍ਰੇਜ਼ ਘੱਟ ਨਹੀਂ ਹੋਇਆ, ਸ਼ਾਇਦ ਇਸ ਲਈ ਇਕ ਵਾਰ ਫਿਰ ਸਬ ਟੀ. ਵੀ. 'ਤੇ ਅਲਾਦੀਨ ਦੇ ਕਿਰਦਾਰ ਨੂੰ ਸਕ੍ਰੀਨ 'ਤੇ ਲਿਆਉਣ ਬਾਰੇ ਸੋਚਿਆ ਅਤੇ ਨਾਂ ਦਿੱਤਾ, 'ਅਲਾਦੀਨ : ਨਾਮ ਤੋ ਸੁਨਾ ਹੋਗਾ'। ਇਸ 'ਚ ਕਿਰਦਾਰਾਂ ਨੂੰ ਸੁਣਨ 'ਚ ਸਬ ਟੀ. ਵੀ. ਨੇ ਕਾਫੀ ਧਿਆਨ ਦਿੱਤਾ ਹੈ। ਹਾਲ ਹੀ 'ਚ ਸ਼ੋਅ ਨੂੰ ਲਾਂਚ ਕੀਤਾ ਗਿਆ, ਜਿਸ 'ਚ ਪੰਜਾਬ ਕੇਸਰੀ ਦੀ ਟੀਮ ਨੇ ਸ਼ੋਅ ਦੇ ਕਿਰਦਾਰਾਂ ਨਾਲ ਗੱਲਬਾਤ ਕੀਤੀ ਅਤੇ ਜਾਣਿਆ ਕਿ ਆਖਿਰ ਇਸ ਸ਼ੋਅ 'ਚ ਖਾਸ ਕੀ ਹੈ?

Punjabi Bollywood Tadka

ਤੁਸੀਂ ਸਾਰਿਆਂ ਨੇ 'ਅਲਾਦੀਨ' ਦੀਆਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ, ਦੇਖੀਆਂ ਅਤੇ ਪੜ੍ਹੀਆਂ ਹੋਣਗੀਆਂ ਪਰ ਸੋਨੀ ਟੀ. ਵੀ. ਹੁਣ ਦਰਸ਼ਕਾਂ ਲਈ ਇਕ ਮਹਾਗਾਥਾ 'ਅਲਾਦੀਨ : ਨਾਮ ਤੋ ਸੁਨਾ ਹੋਗਾ' ਲਿਆ ਰਿਹਾ ਹੈ, ਜੋ ਕਿ ਜਾਦੂ ਅਤੇ ਰਹੱਸ ਨਾਲ ਭਰਪੂਰ 20 ਸਾਲ ਦੇ ਇਕ ਲੜਕੇ ਅਲਾਦੀਨ ਦੀ ਬਹੁਤ ਹੀ ਪੁਰਾਣੀ ਕਹਾਣੀ 'ਤੇ ਆਧਾਰਿਤ ਹੈ ਅਤੇ ਇਸ 'ਚ ਉਸ ਲੜਕੇ ਦੇ ਪਿਆਰ ਅਤੇ ਕਿਸਮਤ ਬਾਰੇ ਵਿਸਥਾਰ 'ਚ ਦੱਸਿਆ ਗਿਆ ਹੈ।ਮਾਂ-ਬੇਟੇ ਦੇ ਅਟੁੱਟ ਪਿਆਰ ਨਾਲ ਕਈ ਤਰ੍ਹਾਂ ਦੇ ਸੰਘਰਸ਼, ਪਰਿਵਾਰ ਦੀਆਂ ਜ਼ਿੰਮੇਦਾਰੀਆਂ ਅਤੇ ਸ਼ਕਤੀਸ਼ਾਲੀ ਰਾਜਕੁਮਾਰੀ ਦੇ ਦਿਲ ਨੂੰ ਛੂਹ ਜਾਣ ਦੀ ਕਹਾਣੀ ਹੈ। ਇਸ ਸ਼ੋਅ 'ਚ ਸਿਧਾਰਥ ਨਿਗਮ ਅਲਾਦੀਨ ਦਾ ਕਿਰਦਾਰ ਨਿਭਾ ਰਹੇ ਹਨ। ਇਸ ਕਿਰਦਾਰ ਰਾਹੀਂ ਸਿਧਾਰਥ ਦੇ ਨਟਖੱਟ ਅਤੇ ਰੋਮਾਂਸ ਨਾਲ ਭਰਪੂਰ ਅੰਦਾਜ਼ ਦਰਸ਼ਕਾਂ ਨੂੰ ਦੇਖਣ ਨੂੰ ਮਿਲਣਗੇ। ਸਪੋਰਟਸ ਪਲੇਅਰ ਰਹਿ ਚੁੱਕੇ ਸਿਧਾਰਥ ਇਸ 'ਚ ਭਰਪੂਰ ਐਕਸ਼ਨ ਕਰਦੇ ਹੋਏ ਦਿਖਾਈ ਦੇਣਗੇ। ਇਸ ਸ਼ੋਅ 'ਚ ਉਨ੍ਹਾਂ ਦੀ ਸ਼ਹਿਜ਼ਾਦੀ ਦੇ ਰੂਪ 'ਚ ਨਜ਼ਰ ਆਵੇਗੀ, ਉਨ੍ਹਾਂ ਦੀ ਦੋਸਤ 'ਅਵਨੀਤ ਕੌਰ' ਜੋ 'ਜੈਸਮੀਨ' ਦੇ ਕਿਰਦਾਰ 'ਚ ਦਿਖਾਈ ਦੇਵੇਗੀ। 


ਦੱਸ ਦੇਈਏ ਕਿ ਜੈਸਮੀਨ ਬਗਦਾਦ ਦੀ ਬਹੁਤ ਹੀ ਸ਼ਕਤੀਸ਼ਾਲੀ ਰਾਜਕੁਮਾਰੀ ਹੈ ਅਤੇ ਸੁਲਤਾਨ ਬਣਨ ਦੀ ਕਾਮਨਾ ਰੱਖਦੀ ਹੈ। ਪੰਜਾਬ ਕੇਸਰੀ ਦੀ ਟੀਮ ਨਾਲ ਗੱਲਬਾਤ ਦੌਰਾਨ ਅਵਨੀਤ ਨੇ ਦੱਸਿਆ ਕਿ ਉਨ੍ਹਾਂ ਨੇ ਛੋਟੀ ਜਿਹੀ ਉਮਰ 'ਚ ਹੀ ਬਹੁਤ ਕੁਝ ਹਾਸਲ ਕਰ ਲਿਆ ਹੈ। ਜਲੰਧਰ ਦੀ ਰਹਿਣ ਵਾਲੀ ਅਵਨੀਤ ਦੇ ਪਰਿਵਾਰ ਨੇ ਮੁੰਬਈ 'ਚ ਸ਼ਿਫਟ ਹੋਣ ਤੱਕ ਕਾਫੀ ਸੰਘਰਸ਼ ਕੀਤੇ ਹਨ। ਅਵਨੀਤ ਪੰਜਾਬ ਨੂੰ ਬਹੁਤ ਮਿਸ ਕਰਦੀ ਹੈ ਪਰ ਰਿਹਾ ਸਵਾਲ ਸਿਧਾਰਥ ਦਾ ਤਾਂ ਸੈੱਟ 'ਤੇ ਸਿਧਾਰਥ ਸਾਰਿਆਂ ਨਾਲ ਬਹੁਤ ਮਸਤੀ ਕਰਦੇ ਹਨ ਅਤੇ ਇਸ ਸ਼ੋਅ 'ਚ ਅਲਾਦੀਨ ਦਾ ਉਨ੍ਹਾਂ ਦੀ ਮਾਂ 'ਸਮਿਤਾ ਬੰਸਲ' ਨਾਲ ਖੂਬਸੂਰਤ ਰਿਸ਼ਤਾ ਦਿਖਾਇਆ ਹੈ, ਜੋ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਅਤੇ ਸਭ ਤੋਂ ਵੱਡੀ ਕਮਜ਼ੋਰੀ ਹੈ।
ਇਹ ਸ਼ੋਅ 21 ਅਗਸਤ ਤੋਂ ਰਾਤ 9 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਸੋਨੀ ਸਬ 'ਤੇ ਪ੍ਰਸਾਰਿਤ ਹੋਵੇਗਾ।


Tags: Aladdin Naam Toh Suna HogaLaunchSiddharth NigamNavneet Kaur

Edited By

Chanda Verma

Chanda Verma is News Editor at Jagbani.