FacebookTwitterg+Mail

ਆਲਮਗੀਰ ਖਾਨ ਦੇ ਗੀਤ 'ਟਿੱਕ ਟਾਕ' ਦਾ ਟੀਜ਼ਰ ਆਊਟ (ਵੀਡੀਓ)

alamgir khan new song tik tok official teaser
10 September, 2019 01:18:36 PM

ਜਲੰਧਰ (ਬਿਊਰੋ) — ਸੰਗੀਤ ਜਗਤ ਦਾ ਦਾਇਰਾ ਦਿਨੋਂ-ਦਿਨ ਵੱਡਾ ਹੋ ਰਿਹਾ ਅਤੇ ਆਏ ਦਿਨ ਨਵੇਂ-ਨਵੇਂ ਕਲਾਕਾਰ ਇਸ ਖੇਤਰ 'ਚ ਆ ਰਹੇ ਹਨ। ਅਜਿਹਾ ਹੀ ਇਕ ਗਾਇਕ ਹੈ ਆਲਮਗੀਰ ਖਾਨ। ਜੀ ਹਾਂ, ਆਲਮਗੀਰ ਖਾਨ ਦੇ ਨਵੇਂ ਗੀਤ 'ਟਿੱਕ ਟਾਕ' ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਆਲਮਗੀਰ ਖਾਨ ਆਪਣੇ ਗੀਤ 'ਟਿੱਕ ਟਾਕ' ਨਾਲ ਸੰਗੀਤ ਜਗਤ 'ਚ ਡੈਬਿਊ ਕਰਨ ਜਾ ਰਹੇ ਹਨ। ਆਲਮਗੀਰ ਦੇ ਇਸ ਗੀਤ ਦੇ ਬੋਲ ਗੁਰਪ੍ਰੀਤ ਸੇਖੋਂ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਮਿਊਜ਼ਿਕ ਗੋਲਡੀ ਸ਼ਰਮਾ ਨੇ ਦਿੱਤਾ ਹੈ। ਆਲਮਗੀਰ ਦੇ ਗੀਤ 'ਟਿੱਕ ਟਾਕ' ਦੇ ਪ੍ਰੋਡਿਊਸਰ ਤਲਜਿੰਦਰ ਸਿੰਘ ਨਾਗਰਾ ਹੈ ਅਤੇ ਗੀਤ ਦੀ ਵੀਡੀਓ ਨੂੰ ਟੈਲੀਟਿਊਨ ਵਲੋਂ ਬਣਾਇਆ ਗਿਆ ਹੈ। ਇਸ ਗੀਤ ਨੂੰ ਵਿਟਲ ਰਿਕਾਰਡਸ ਦੇ ਬੈਨਰ ਹੇਠ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ।

ਦੱਸਣਯੋਗ ਆਲਮਗੀਰ ਖਾਨ ਦੇ ਗੀਤ 'ਟਿੱਕ ਟਾਕ' ਦੇ 10 ਸੈਕਿੰਡ ਦੇ ਟੀਜ਼ਰ 'ਚ ਲੜਕੀ ਤੇ ਮੁੰਡੇ ਦੀਆਂ ਵੱਖ-ਵੱਖ ਝਲਕੀਆਂ ਦੇਖਣ ਨੂੰ ਮਿਲ ਰਹੀਆਂ ਹਨ। ਦੱਸ ਦਈਏ ਕਿ ਆਲਮਗੀਰ ਦਾ ਇਹ ਗੀਤ ਬਹੁਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ।


Tags: Official TeaserTik TokAlamgir KhanNew SongVital Records

Edited By

Sunita

Sunita is News Editor at Jagbani.