FacebookTwitterg+Mail

ਜਾਵੇਦ ਜਾਫਰੀ ਦੀ ਬੇਟੀ ਨੇ ਸੋਸ਼ਲ ਮੀਡੀਆ 'ਤੇ ਬਿਖੇਰੇ ਜਲਵੇ, ਦੇਖੋ GLAMOROUS PICS

    15/15
16 February, 2017 03:05:47 PM
ਨਵੀਂ ਦਿੱਲੀ- ਬਾਲੀਵੁੱਡ ਦੇ ਡਾਸਿੰਗ, ਕਾਮੇਡੀਅਨ ਸਟਾਰ ਜਾਵੇਦ ਜਾਫਰੀ ਪਿਛਲੇ ਕੁਝ ਸਮੇਂ ਤੋਂ ਟੀ. ਵੀ. ਅਤੇ ਫਿਲਮਾਂ ਦੀ ਦੁਨੀਆ ਤੋਂ ਗਾਇਬ ਹਨ। ਜਾਵੇਦ ਦੀ ਬੇਟੀ ਅਲਾਵੀਆ ਜਾਫਰੀ ਅਚਾਨਕ ਤੋਂ ਪਿਛਲੇ ਕੁਝ ਦਿਨਾਂ ਤੋਂ ਟ੍ਰੈਂਡ 'ਚ ਹੈ। ਜਾਵੇਦ ਦੀ ਬੇਟੀ ਸੋਸ਼ਲ ਮੀਡੀਆ 'ਤੋਂ ਪਿਛਲੇ ਕੁਝ ਦਿਨਾਂ ਤੋਂ ਜਲਵੇ ਬਿਖੇਰ ਰਹੀ ਹੈ। ਗੂਗਲ ਟ੍ਰੈਂਡਜ਼ ਦੀ ਸਰਚ ਰਿਪੋਰਟਜ਼ ਮੁਤਾਬਕ, ਉਹ ਭਾਰਤ 'ਚ ਸਭ ਤੋਂ ਜ਼ਿਆਦਾ 11 ਤੋਂ 13 ਫਰਵਰੀ 'ਚ ਸਰਚ ਕੀਤੀ ਗਈ। ਸੋਸ਼ਲ ਮੀਡੀਆ 'ਤੇ ਅਲਾਵੀਆ ਦੀਆਂ ਕਈ ਬਿੰਦਾਸ ਫੋਟੋਜ਼ ਛਾਈਆਂ ਹੋਈਆਂ ਹਨ। ਇਨ੍ਹਾਂ ਹੀ ਨਹੀਂ ਇੰਸਟਾਗ੍ਰਾਮ 'ਤੇ ਅਲਾਵੀਆ ਦੇ 80 ਹਜ਼ਾਰ ਫਾਲੋਅਰਜ਼ ਹਨ। ਅਜੇ ਤਾਂ ਜਾਵੇਦ ਦੀ ਬੇਟੀ ਨੇ ਬਾਲੀਵੁੱਡ 'ਚ ਕਦਮ ਰੱਖਣ ਦੇ ਬਾਰੇ 'ਚ ਸੋਚਿਆ ਵੀ ਨਹੀਂ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਸੂਚੀ ਦਾ ਜਵਾਬ ਨਹੀਂ ਹੈ। ਅਲਾਵੀਆ ਫਿਲਹਾਲ ਨਿਊਯਾਰਕ 'ਚ ਹੈ ਪਰ ਇੱਥੇ ਉਨ੍ਹਾਂ ਦੀ ਦੋਸਤ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਹੈ, ਜਿਨ੍ਹਾਂ ਨਾਲ ਉਨ੍ਹਾਂ ਦੀਆਂ ਕਈ ਫੋਟੋਜ਼ ਸੋਸ਼ਲ ਮੀਡੀਆ 'ਤੇ ਮੌਜੂਦ ਹਨ।
ਦੱਸ ਦਈਏ ਕਿ ਜਾਵੇਦ ਕਈ ਸਾਲਾਂ ਤੱਕ ਫੈਂਸ ਦੇ ਦਿਲਾਂ 'ਚ 'ਰਾਕ ਐੱਨ ਰੋਲ' ਜਿਹੇ ਸੁਪਰਹਿੱਟ ਗੀਤਾਂ ਨਾਲ ਰਾਜ਼ ਕਰਦੇ ਰਹੇ ਹਨ। ਬਾਲੀਵੁੱਡ ਇੰਡਸਟ੍ਰੀ 'ਚ ਉਨ੍ਹਾਂ ਦੀ ਪਛਾਣ ਇਕ ਮਲਟੀ-ਟੈਲੇਂਟੇਡ ਸਟਾਰ ਦੀ ਹੈ। ਅਲਾਵੀਆ ਜਾਫਰੀ ਅਕਸਰ ਆਪਣੀ ਗਲੈਮਰਸ ਫੋਟੋਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Tags: alaviaa jaaferi instagram javed jaffrey social mediaਜਾਵੇਦ ਜਾਫਰੀ ਅਲਾਵੀਆ ਜਾਫਰੀ

About The Author

Anuradha Sharma

Anuradha Sharma is News Editor at Jagbani.