ਮੁੰਬਈ (ਬਿਊਰੋ)— ਬ੍ਰਾਜ਼ੀਲੀਅਨ ਮਾਡਲ ਤੇ ਅਭਿਨੇਤਰੀ ਅਲੇਸੈਂਡਰਾ ਐਮਬਰੋਸਿਓ ਹਮੇਸ਼ਾ ਆਪਣੀ ਬੋਲਡਨੈੱਸ ਕਰਕੇ ਚਰਚਾ 'ਚ ਰਹੀ ਰਹਿੰਦੀ ਹੈ। ਹਾਲ ਹੀ 'ਚ ਅਲੇਸੈਂਡਰਾ ਦੀਆਂ ਹੌਟ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਬੀਚ ਕੰਢੇ ਹੌਟਨੈੱਸ ਦੇ ਜਲਵੇ ਬਿਖੇਰਦੀ ਦਿਖਾਈ ਦੇ ਰਹੀ ਹੈ।
ਬੀਚ 'ਤੇ ਕਲਿਕ ਕੀਤੀਆਂ ਗਈਆਂ ਇਹ ਤਸਵੀਰਾਂ ਅਲੇਸੈਂਡਰਾ ਦੇ ਫੋਟੋਸ਼ੂਟ ਦੀਆਂ ਹਨ ਜਿਸ 'ਚ ਉਸ ਦਾ ਬੇਹੱਦ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਅਲੇਸੈਂਡਰਾ ਬਿਕਨੀ ਪਹਿਨ ਹੌਟ ਫਿੱਗਰ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ।
ਦੱਸਣਯੋਗ ਹੈ ਕਿ ਅਲੇਸੈਂਡਰਾ ਫਿਲਮੀ ਕਰੀਅਰ ਦੌਰਾਨ 'ਕਸੀਨੋ ਰੋਯਾਲ' (2006), 'ਡੈਡੀ ਹੋਮ' (2015) ਅਤੇ ਕਈ ਮਸ਼ਹੂਰ ਟੀ. ਵੀ. ਸ਼ੋਅ 'ਨਿਊ ਗਰਲ' (2014), 'ਅਸਟ੍ਰੇਲੀਆ ਨੈਕਸਟ ਟਾਪ ਮਾਡਲ' (2015) 'ਚ ਨਜ਼ਰ ਆ ਚੁੱਕੀ ਹੈ। ਅਲੇਸੈਂਡਰਾ ਦੇ ਇੰਸਟਾਗ੍ਰਾਮ 'ਤੇ ਕਰੀਬ 8.9 ਮਿਲੀਅਨ ਫਾਲੋਅਰਜ਼ ਹਨ।