FacebookTwitterg+Mail

ਅਲੀ ਅੱਬਾਸ ਜ਼ਫਰ 'ਭਾਰਤ' ਫਿਲਮ ਨਾਲ ਦੇਣਗੇ ਮਨੋਰੰਜਨ ਦੀ ਡਬਲ ਡੋਜ਼

ali abbas zafar
27 May, 2019 05:55:32 PM

ਜਲੰਧਰ (ਬਿਊਰੋ) - ਸਲਮਾਨ ਖਾਨ ਸਟਾਰਰ ਤੇ ਅਲੀ ਅਬਾਸ ਜ਼ਫਰ ਵੱਲੋਂ ਡਾਇਰੈਕਟ ਕੀਤੀ 'ਭਾਰਤ' ਈਦ ਵਾਲੇ ਦਿਨ ਰਿਲੀਜ਼ ਹੋਣ ਜਾ ਰਹੀ ਹੈ।ਅਲੀ ਅੱਬਾਸ ਜ਼ਫਰ ਤੇ ਸਲਮਾਨ ਦੀ ਜੋੜੀ ਇਕ ਵਾਰ ਫਿਰ ਵਾਪਸੀ ਕਰ ਰਹੀ ਹੈ।ਇਹ ਜੋੜੀ ਇਸ ਤੋਂ ਪਹਿਲਾਂ 'ਟਾਈਗਰ ਜ਼ਿੰਦਾ ਹੈ' ਤੇ 'ਸੁਲਤਾਨ' ਵਰਗੀਆਂ ਹਿੱਟ ਤੇ ਵੱਧ ਕਮਾਈ ਵਾਲੀਆਂ ਫਿਲਮਾਂ ਦੇ ਚੁੱਕੀ ਹੈ। ਹੁਣ ਇਨ੍ਹਾਂ ਦੀ ਫਿਲਮ 'ਭਾਰਤ' ਇਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ।

Punjabi Bollywood Tadka

ਨਿਰਦੇਸ਼ਕ ਅਲੀ ਅੱਬਾਸ ਜ਼ਫਰ ਸਲਮਾਨ ਖਾਨ ਨਾਲ ਪਰਦੇ 'ਤੇ ਫਿਰ ਆਪਣਾ ਜਾਦੂ ਚਲਾਉਣਾ ਚਾਹੁੰਦੇ ਹਨ।ਸੁਲਤਾਨ ਇਕ ਮਨੋਰੰਜਨ ਭਰਪੂਰ ਫਿਲਮ ਸੀ ਤੇ ਭਾਰਤ ਇਕ ਵੱਖਰੇ ਕਿਸਮ ਦੀ ਫਿਲਮ ਹੋਵੇਗੀ, ਜੋ ਇਕ ਅਜਿਹੇ ਰੋਲਰ ਕੋਸਟਰ ਦੀ ਸਵਾਰੀ ਹੈ, ਜਿਸ 'ਚ ਇਕ ਵਿਅਕਤੀ ਦੇ ਸਫਰ ਨੂੰ ਦਿਖਾਇਆ ਜਾਵੇਗਾ, ਜਿਸਦਾ ੬ ਦਹਾਕਿਆਂ ਦਾ ਸਫਰ ਦੇਸ਼ ਨੂੰ ਦਰਸ਼ਾਉਂਦਾ ਹੈ।

ਅਲੀ ਅੱਬਾਸ ਨੇ ਆਪਣੀਆਂ ਤਿੰਨਾਂ ਫਿਲਮਾਂ ਬਾਰੇ ਗੱਲ ਕਰਦੇ ਕਿਹਾ ਕਿ ਮੇਰੀਆਂ ਤਿੰਨੋ ਫਿਲਮਾਂ ਬਹੁਤ ਵੱਖ ਹਨ, ਜਿਥੇ ਟਾਈਗਰ ਜ਼ਿੰਦਾ ਹੈ ਐਕਸ਼ਨ ਭਰਪੂਰ ਸੀ ਉਥੇ ਹੀ ਸੁਲਤਾਨ ਇਮੋਸ਼ਨਲ ਟੱਚ ਵਾਲੀ ਫਿਲਮ ਸੀ ਤੇ ਹੁਣ ਭਾਰਤ ਪਰਿਵਾਰਕ ਕਦਰਾਂ-ਕੀਮਤਾਂ ਦਰਸ਼ਾਉਣ ਦੇ ਨਾਲ-ਨਾਲ ਮਨੋਰੰਜਕ ਭਰਪੂਰ ਵੀ ਹੈ।ਟੀ-ਸੀਰੀਜ਼ ਦੁਆਰਾ ਪੇਸ਼ ਕੀਤੀ ਗਈ 'ਭਾਰਤ' ਫਿਲਮ ਨੂੰ ਅਤੁਲ ਅਗਨੀਹੋਤਰੀ, ਅਲਵੀਰਾ ਅਗਨੀਹੋਤਰੀ, ਭੂਸ਼ਨ ਕੁਮਾਰ ਤੇ ਕ੍ਰਿਸ਼ਨ ਕੁਮਾਰ ਨੇ ਪ੍ਰੋਡਿਊਸ ਕੀਤਾ ਹੈ।ਇਸ ਫਿਲਮ ਨੂੰ ਰੀਲ ਲਾਈਫ ਪ੍ਰੋਡਕਸ਼ਨ ਤੇ ਸਲਮਾਨ ਖਾਨ ਫਿਲਮਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।


Tags: Ali Abbas ZafarBharatBollywood MovieRoller CoasterAlvira AgnihotriBhushan KumarAtul AgnihotriKrishan KumarBollywood Movie

Edited By

Lakhan

Lakhan is News Editor at Jagbani.