FacebookTwitterg+Mail

ਅਦਾਕਾਰ ਅਲੀ ਫਜ਼ਲ ਦੀ ਮਾਂ ਦਾ ਦਿਹਾਂਤ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ali fazal  s mother dies in lucknow  actor pens a heartfelt note
18 June, 2020 11:28:12 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਅਲੀ ਫਜ਼ਲ ਦੀ ਮਾਂ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬੁੱਧਵਾਰ ਨੂੰ ਹੀ ਸਪੁਰਦ-ਏ-ਖਾਕ ਕੀਤਾ ਗਿਆ। ਅਲੀ ਫਜ਼ਲ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਬਹੁਤ ਹੀ ਭਾਵੁਕ ਸਟੋਰੀ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਪ੍ਰੇਮਿਕਾ ਰਿਚਾ ਚੱਡਾ ਨੇ ਵੀ ਉਨ੍ਹਾਂ ਦੀ ਮਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

I’ll live the rest of yours for you. Miss you Amma. Yahi tak thhaa humaara, pata nahi kyun. You were the source of my creativity. My everything. Aagey alfaaz nahi rahe. Love, Ali. pic.twitter.com/hKyFMp6U1G

— Ali Fazal M / میر علی فضل / अली (@alifazal9) June 17, 2020

ਦੱਸ ਦਈਏ ਕਿ ਅਲੀ ਫਜ਼ਲ ਦੀ ਮਾਂ ਉਜ਼ਮਾ ਸਈਅਦ ਕਈ ਬਿਮਾਰੀਆਂ ਨਾਲ ਜੂਝ ਰਹੇ ਸਨ। ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਸੀ। ਅਲੀ ਫਜ਼ਲ ਵੱਲੋਂ ਜਾਰੀ ਇੱਕ ਬਿਆਨ 'ਚ ਕਿਹਾ ਗਿਆ ਹੈ ਕਿ 'ਸਿਹਤ 'ਚ ਤੇਜ਼ੀ ਨਾਲ ਆਈ ਗਿਰਾਵਟ ਕਾਰਨ ਮੇਰੀ ਮਾਂ ਦਾ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਨੇ ਮੁਸ਼ਕਿਲ ਭਰੀ ਇਸ ਘੜੀ 'ਚ ਪ੍ਰਸ਼ੰਸਕਾਂ ਵੱਲੋਂ ਸਾਥ ਦੇਣ ਲਈ ਸ਼ੁਕਰੀਆ ਅਦਾ ਵੀ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਨੀ ਵੱਡੀ ਕਮੀ ਹੋਣ ਤੋਂ ਬਾਅਦ ਉਹ ਖਾਮੋਸ਼ ਰਹਿਣਾ ਹੀ ਪਸੰਦ ਕਰਨਗੇ।'

Ek last fight maar de meri jaan. . One fking punch... To hell with Him

— Ali Fazal M / میر علی فضل / अली (@alifazal9) June 17, 2020

ਦੱਸ ਦਈਏ ਕਿ ਅਲੀ ਫਜ਼ਲ ਆਪਣੀ ਪ੍ਰੇਮਿਕਾ ਰਿਚਾ ਚੱਡਾ ਨਾਲ ਵਿਆਹ ਕਰਵਾਉਣ ਵਾਲੇ ਸਨ ਪਰ ਕੋਰੋਨਾ ਵਾਇਰਸ ਕਾਰਨ ਦੋਵਾਂ ਨੇ ਆਪਣਾ ਵਿਆਹ ਟਾਲ ਦਿੱਤਾ ਸੀ। ਬੀਤੇ ਦਿਨੀਂ ਇਸ ਜੋੜੀ ਨੇ ਖੁਲਾਸਾ ਕੀਤਾ ਸੀ ਕਿ ਜਦੋਂ ਸਭ ਕੁਝ ਠੀਕ ਹੋ ਜਾਵੇਗਾ, ਉਦੋਂ ਹੀ ਇਹ ਖੁਸ਼ੀ ਸਭ ਨਾਲ ਸਾਂਝੀ ਕਰਨਗੇ।
Hindustantimes


Tags: Ali FazalMotherDiesLucknowHeartfelt NoteRicha Chadha

About The Author

sunita

sunita is content editor at Punjab Kesari