FacebookTwitterg+Mail

'ਫੁਕਰੇ' ਦੇ ਅਭਿਨੇਤਾ ਨੇ ਇਸ ਖਾਸ ਡਾਈਟ ਨਾਲ ਘਟਾਇਆ 10 ਕਿਲੋ ਭਾਰ

ali fazal
16 April, 2018 06:08:55 PM

ਮੁੰਬਈ (ਬਿਊਰੋ)— ਅਭਿਨੇਤਾ ਅਲੀ ਫਜ਼ਲ ਨੇ ਆਪਣੀ ਆਉਣ ਵਾਲੀ ਫਿਲਮ 'ਮਿਲਨ ਟਾਕੀਜ਼' 'ਚ ਆਪਣੇ ਕਿਰਦਾਰ ਦੀ ਤਿਆਰੀ ਲਈ 10 ਕਿਲੋ ਭਾਰ ਤੋਂ ਜ਼ਿਆਦਾ ਭਾਰ ਘਟਾ ਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਅਤੇ ਮਜ਼ਬੂਤ ਇਰਾਧੇ ਦੀ ਜ਼ਰੂਰਤ ਹੁੰਦੀ ਹੈ। ਅਲੀ ਫਜ਼ਲ ਨੇ ਦੱਸਿਆ ਕਿ ਮੈਂ ਭਾਰ ਘਟਾਉਣ ਲਈ ਕਾਰਬੋਹਾਈਡ੍ਰੇਟਸ ਫ੍ਰੀ ਅਤੇ ਸ਼ੁਗਰ ਫ੍ਰੀ ਖਾਣਾ ਖਾ ਰਿਹਾ ਹਾਂ।

Punjabi Bollywood Tadka

ਟ੍ਰੇਨਰ ਨੇ ਮੈਨੂੰ ਰੋਜ਼ਾਨਾ 5 ਕਿਲੋਮੀਟਰ ਦੋੜਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਜਾਣ ਕੇ ਚੰਗਾ ਲੱਗਿਆ ਕਿ ਜੇਕਰ ਮੈਂ ਦਿੱਲ ਨਾਲ ਕੋਸ਼ਿਸ਼ ਕਰਾ ਤਾਂ ਮੈਂ ਮੋਟਾ ਅਤੇ ਪਤਲਾ ਦੋਵੇਂ ਤਰ੍ਹਾਂ ਦਾ ਹੋ ਸਕਦਾ ਹਾਂ। ਹਾਲਾਂਕਿ, ਮੈਂ ਪਤਲਾ ਅਤੇ ਫਿੱਟ ਹਾਂ ਅਤੇ ਇਸ ਲੁੱਕ 'ਚ ਸਭ ਤੋਂ ਜ਼ਿਆਦਾ ਸਹਿਜ਼ ਹਾਂ। ਇਸ ਲਈ ਕਾਫੀ ਮਿਹਨਤ ਅਤੇ ਮਜ਼ਬੂਤ ਇਰਾਧੇ ਦੀ ਲੋੜ ਹੁੰਦੀ ਹੈ। ਖਾਸ ਤੌਰ 'ਤੇ ਖੁਰਾਕ ਦੇ ਮਾਮਲੇ 'ਚ।

Punjabi Bollywood Tadka
ਅਲੀ ਫਜ਼ਲ ਨੇ ਅੱਗੇ ਦੱਸਿਆ ਕਿ ਭਾਰ ਘੱਟ ਕਰਨ ਲਈ ਉਨ੍ਹਾਂ ਖੂਬ ਦੋੜ ਲਗਾਈ। ਤਿਗਮਾਂਸੂ ਧੁਲੀਆ ਦੀ ਫਿਲਮ 'ਚ ਅਲੀ ਲਖਨਓ ਦੇ ਕੋਲ ਇਕ ਜਿਹੇ ਕਸਬੇ ਦੇ ਲੜਕੇ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਅਲੀ ਫਜ਼ਲ ਨੇ ਵੈੱਬ ਸੀਰੀਜ਼ 'ਮਿਰਜ਼ਾਪੂਰ' ਲਈ 14 ਕਿਲੋ ਭਾਰ ਵਧਾਇਆ ਸੀ।


Tags: Ali Fazal Milan Talkies Fukrey Weight Lose Diet Plan Bollywood Actor

Edited By

Kapil Kumar

Kapil Kumar is News Editor at Jagbani.