FacebookTwitterg+Mail

ਪਾਕਿ ਅਭਿਨੇਤਰੀ ਨੇ ਅਲੀ ਜ਼ਫਰ ਖਿਲਾਫ ਕੀਤਾ ਮਾਣਹਾਨੀ ਦਾ ਕੇਸ

ali zafar  meesha shafi case
20 September, 2019 11:47:38 AM

ਮੁੰਬਈ(ਬਿਊਰੋ)- ਪਾਕਿਸਤਾਨੀ ਸਿੰਗਰ ਮੀਸ਼ਾ ਸ਼ਫੀ ਅਤੇ ਸਿੰਗਰ ਤੇ ਐਕਟਰ ਅਲੀ ਜ਼ਫਰ ਇਕ ਵਾਰ ਫਿਰ ਸੁਰਖੀਆਂ ’ਚ ਹਨ। ਇਸ ਵਾਰ ਮੀਸ਼ਾ ਨੇ ਜ਼ਫਰ ਖਿਲਾਫ ਮਾਣਹਾਨੀ ਦਾ ਕੇਸ ਦਰਜ ਕੀਤਾ ਹੈ। ਮੀਸ਼ਾ ਨੇ ਜ਼ਫਰ ਕੋਲੋਂ 2 ਅਰਬ ਪਾਕਿਸਤਾਨੀ ਰੁਪਏ ਯਾਨੀ ਕਰੀਬ 91 ਲੱਖ ਰੁਪਏ ਦੀ ਡਿਮਾਂਡ ਕੀਤੀ ਹੈ। ਇਸ ਤੋਂ ਪਹਿਲਾਂ ਵੀ ਮੀਸ਼ਾ ਮੀਟੂ ਮੂਵਮੈਂਟ ਦੌਰਾਨ ਜ਼ਫਰ ’ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾ ਚੁਕੀ ਹੈ।

ਲਾਹੌਰ ਕੋਰਟ ’ਚ ਦਰਜ ਕੀਤਾ ਕੇਸ

ਮੀਸ਼ਾ ਨੇ ਲਾਹੌਰ ਕੋਰਟ ’ਚ ਕੇਸ ਦਰਜ ਕੀਤਾ ਹੈ ਮੀਸ਼ਾ ਦਾ ਕਹਿਣਾ ਹੈ ਕਿ ਜ਼ਫਰ ਨੇ ਉਨ੍ਹਾਂ ’ਤੇ ਝੂਠੇ ਦੋਸ਼ ਲਗਾਏ ਅਦਾਲਤ ਕੋਲੋਂ ਅਪੀਲ ਕਰਦੇ ਹੋਏ ਮੀਸ਼ਾ ਨੇ ਮੰਗ ਕੀਤੀ ਹੈ ਕਿ ਉਹ ਜ਼ਫਰ ਦੇ ਦੋਸ਼ਾਂ ਨੂੰ ਝੂਠਾ, ਗਲਤ ਤੇ ਬਦਸਲੂਕੀ ਕਰਾਰ ਦੇਣ। ਇੰਨਾ ਹੀ ਨਹੀਂ ਉਨ੍ਹਾਂ ਨੂੰ ਮਾਨਸਿਕ ਯਾਤਨਾ ਲਈ ਇਕ ਅਰਬ ਅਤੇ ਮੀਸ਼ਾ ਦੀ ਬਰੈਂਡ ਵੈਲਿਊ ਖਰਾਬ ਕਰਨ ਲਈ ਇਕ ਅਰਬ ਰੁਪਏ ਦਿੱਤੇ ਜਾਣ। ਨਾਲ ਹੀ ਜ਼ਫਰ ਨੂੰ ਅੱਗੇ ਅਜਿਹੇ ਕਿਸੇ ਗਲਤ ਅਤੇ ਅਪਮਾਨਜਨਕ ਬਿਆਨ ਦੇਣ ਤੋਂ ਰੋਕਿਆ ਜਾਵੇ।

#Me Too ਮੁਹਿੰਮ ’ਚ ਵੀ ਲਗਾਏ ਸਨ ਦੋਸ਼

​​#Me Too ਮੁਹਿੰਮ ਦੌਰਾਨ ਮੀਸ਼ਾ ਨੇ ਜ਼ਫਰ ’ਤੇ ਕਈ ਵਾਰ ਯੌਨ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਇੰਸਟਰਾਗ੍ਰਾਮ ’ਤੇ ਵੀ ਇਸ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਆਪਣੀ ਪੋਸਟ ’ਚ ਲਿਖਿਆ ਸੀ,‘‘ਇਕ ਮਜ਼ਬੂਤ, ਸੰਪੂਰਨ ਤੇ ਅਜਿਹੀ ਮਹਿਲਾ ਜੋ ਆਪਣੇ ਵਿਚਾਰਾਂ ਨੂੰ ਕਹਿਣ ਲਈ ਜਾਣੀ ਜਾਂਦੀ ਹੈ, ਉਸ ਦੇ ਨਾਲ ਅਜਿਹਾ ਹੋਇਆ। ਦੋ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਮੇਰੇ ਨਾਲ ਅਜਿਹਾ ਹੋਇਆ। ਉਸ ਸਮੇਂ ਅਲੀ ਜ਼ਫਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਿਜ਼ ਕਰ ਦਿੱਤਾ ਸੀ।’’ ਉਨ੍ਹਾਂ ਨੇ ਆਪਣੀ ਇਕ ਟਵਿਟਰ ਪੋਸਟ ’ਤੇ ਲਿਖਿਆ ਸੀ,‘‘ਇੱਥੇ ਜਵਾਬ ਦੇਣ ਦੀ ਥਾਂ ਮੈਂ ਕਾਨੂੰਨੀ ਰਸਤੇ ਨਾਲ ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣਾ ਵਧੀਆ ਸਮਝਾਂਗਾ।’’


Tags: Ali Zafar Meesha ShafiPakistani ActressMe TooDefamation Case

About The Author

manju bala

manju bala is content editor at Punjab Kesari