FacebookTwitterg+Mail

ਅਲੀ ਜ਼ਫਰ ਨੇ ਮੀਸ਼ਾ 'ਤੇ ਕੀਤਾ 100 ਕਰੋੜ ਦੀ ਮਾਣਹਾਨੀ ਦਾ ਦਾਅਵਾ

ali zafar
24 June, 2018 04:03:24 PM

ਮੁੰਬਈ (ਬਿਊਰੋ)— ਪਿਛਲੇ ਦਿਨੀਂ ਪਾਕਿਸਤਾਨੀ ਸਿੰਗਰ ਤੇ ਮਾਡਲ ਮੀਸ਼ਾ ਸ਼ਫੀ ਨੇ ਅਲੀ ਜ਼ਫਰ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਹੋਰਨਾਂ ਮਹਿਲਾਵਾਂ ਨੇ ਵੀ ਅਲੀ 'ਤੇ ਦੋਸ਼ ਲਗਾਏ। ਸੋਸ਼ਲ ਮੀਡੀਆ 'ਤੇ ਚਲਾਈ ਗਈ #MeToo ਮੁਹਿੰਮ ਰਾਹੀਂ ਕਈ ਖੁਲਾਸੇ ਕੀਤੇ ਗਏ ਸਨ। ਹੁਣ ਇਸ ਮਾਮਲੇ 'ਚ ਅਲੀ ਜ਼ਫਰ ਨੇ ਜ਼ਿਲਾ ਅਦਾਲਤ 'ਚ ਮੀਸ਼ਾ ਖਿਲਾਫ ਪਾਕਿਸਤਾਨੀ ਕਰੰਸੀ ਮੁਤਾਬਕ 100 ਕਰੋੜ ਰੁਪਏ ਦਾ ਮੁਕੱਦਮਾ ਕੀਤਾ ਹੈ। ਅਲੀ ਨੇ ਦੋਸ਼ ਲਗਾਇਆ ਹੈ ਕਿ ਮੀਸ਼ਾ ਨੇ ਸਸਤੀ ਪ੍ਰਸਿੱਧੀ ਹਾਸਲ ਕਰਨ ਲਈ ਉਸ ਦੇ ਮਾਣ-ਸਨਮਾਨ ਨਾਲ ਖਿਲਵਾੜ ਕੀਤਾ ਹੈ। ਪਹਿਲਾਂ ਅਲੀ ਨੇ ਮਾਣਹਾਨੀ ਲਈ 10 ਕਰੋੜ ਰੁਪਏ (ਭਾਰਤੀ ਕਰੰਸੀ ਮੁਤਾਬਕ 6 ਕਰੋੜ ਰੁਪਏ) ਦੇ ਦਾਅਵੇ ਦੀ ਗੱਲ ਆਖੀ ਸੀ।
ਦੱਸਣਯੋਗ ਹੈ ਕਿ ਮੀਸ਼ਾ ਨੇ ਇਹ ਦੋਸ਼ ਇਕ ਟਵੀਟ ਰਾਹੀਂ ਲਗਾਇਆ ਸੀ। ਉਸ ਨੇ ਲਿਖਿਆ ਸੀ, 'ਮੈਂ ਇਸ ਇੰਡਸਟਰੀ ਦੇ ਆਪਣੇ ਸਾਥੀ ਅਲੀ ਜ਼ਫਰ ਦੇ ਹੱਥੋਂ ਯੌਨ ਸ਼ੋਸ਼ਣ ਦੀ ਕਈ ਵਾਰ ਸ਼ਿਕਾਰ ਹੋਈ ਹਾਂ। ਇਹ ਘਟਨਾ ਉਸ ਸਮੇਂ ਨਹੀਂ ਹੋਈ, ਜਦੋਂ ਮੈਂ ਘੱਟ ਉਮਰ ਦੀ ਸੀ ਜਾਂ ਇੰਡਸਟਰੀ 'ਚ ਨਵੀਂ ਸੀ। ਇਹ ਘਟਨਾ ਇਸ ਤੱਥ ਦੇ ਬਾਵਜੂਦ ਹੋਈ ਕਿ ਮੈਂ ਸਸ਼ਕਤ ਸੀ, ਆਪਣੇ ਪੈਰਾਂ 'ਤੇ ਖੜ੍ਹੀ ਸੀ ਤੇ ਆਪਣੇ ਦਿਲ ਦੀ ਗੱਲ ਕਹਿਣ ਵਾਲੀ ਮਹਿਲਾ ਦੇ ਤੌਰ 'ਤੇ ਪਛਾਣ ਰੱਖਦੀ ਸੀ। ਇਹ ਮੇਰੇ ਨਾਲ ਉਦੋਂ ਹੋਇਆ, ਜਦੋਂ ਮੈਂ ਦੋ ਬੱਚਿਆਂ ਦੀ ਮਾਂ ਸੀ। ਇਹ ਮੇਰੇ ਤੇ ਮੇਰੇ ਪਰਿਵਾਰ ਲਈ ਸਦਮੇ ਭਰੀ ਘਟਨਾ ਸੀ। ਅਲੀ ਨੂੰ ਮੈਂ ਕਈ ਸਾਲਾਂ ਤੋਂ ਜਾਣਦੀ ਸੀ ਤੇ ਉਸ ਨਾਲ ਮੈਂ ਸਟੇਜ ਵੀ ਸ਼ੇਅਰ ਕੀਤੀ ਸੀ। ਮੈਂ ਉਸ ਦੇ ਇਸ ਵਿਵਹਾਰ ਨਾਲ ਦੁਖੀ ਮਹਿਸੂਸ ਕਰ ਰਹੀ ਹਾਂ ਤੇ ਮੈਂ ਜਾਣਦੀ ਹਾਂ ਮੈਂ ਇਕੱਲੀ ਨਹੀਂ ਹਾਂ।'


Tags: Ali Zafar Meesha Shafi Me Too Pakistani Singer

Edited By

Rahul Singh

Rahul Singh is News Editor at Jagbani.