FacebookTwitterg+Mail

'ਇੰਸ਼ਾ ਅੱਲਾ' ਦਾ ਆਫਰ ਮਿਲਣ 'ਤੇ ਕਾਫੀ ਉਤਸ਼ਾਹਿਤ ਹੋਈ ਸੀ ਆਲੀਆ ਭੱਟ

alia bhatt   salman khan  inshallah
18 August, 2019 10:06:41 AM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਦਾ ਕਹਿਣਾ ਹੈ ਕਿ ਜਦ ਉਨ੍ਹਾਂ ਨੂੰ ਫਿਲਮਕਾਰ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਇੰਸ਼ਾ ਅੱਲਾ' 'ਚ ਕੰਮ ਕਰਨ ਦਾ ਪ੍ਰਸਤਾਵ ਮਿਲਿਆ ਸੀ ਉਦੋ ਉਹ ਕਾਫੀ ਉਤਸ਼ਾਹਿਤ ਹੋਈ ਸੀ। ਫਿਲਮ 'ਚ ਸਲਮਾਨ ਖਾਨ ਅਤੇ ਆਲੀਆ ਭੱਟ ਦੀ ਮੁੱਖ ਭੂਮਿਕਾ ਹੈ। ਆਲੀਆ ਭੱਟ ਤੋਂ ਪੁੱਛਿਆ ਗਿਆ ਕਿ ਤੁਹਾਡਾ ਕੀ ਰਿਸਪਾਂਸ ਰਿਹਾ ਜਦ ਤੁਹਾਨੂੰ 'ਇੰਸ਼ਾ ਅੱਲਾ' ਫਿਲਮ 'ਚ ਸਲਮਾਨ ਖਾਨ ਦੇ ਸਾਹਮਣੇ ਕੰਮ ਕਰਨ ਦਾ ਆਫਰ ਮਿਲਿਆ?
Punjabi Bollywood Tadka
ਇਸ ਦੇ ਜਵਾਬ 'ਚ ਆਲੀਆ ਨੇ ਕਿਹਾ, 'ਮੈਨੂੰ ਯਾਦ ਹੈ, ਮੈਂ ਟੱਪ ਰਹੀ ਸੀ। ਉਸ ਸਮੇਂ ਮੈਂ ਸੱਚੀ ਦੌੜ ਕੇ ਕੌਨੇ 'ਚ ਗਈ ਅਤੇ 5 ਮਿੰਟ ਤਕ ਉੱਪਰ-ਹੇਠਾਂ ਜੰਪ ਕਰਦੀ ਰਹੀ ਕਿਉਂਕਿ ਮੈਂ ਬਹੁਤ ਹੀ ਉਤਸ਼ਾਹਿਤ ਸੀ। ਉੱਥੇ ਹੀ ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਨ ਦਾ ਵੀ ਸੁਪਨਾ ਸੀ।' ਸਲਮਾਨ ਇਨ੍ਹੀਂ ਦਿਨੀਂ 'ਦਬੰਗ 3' ਫਿਲਮ ਦੀ ਸ਼ੂਟਿੰਗ 'ਚ ਬਿੱਜ਼ੀ ਹੈ।
Punjabi Bollywood Tadka
ਇਸ ਤੋਂ ਬਾਅਦ 'ਇੰਸ਼ਾ ਅੱਲਾ' ਦੀ ਸ਼ੂਟਿੰਗ ਸ਼ੁਰੂ ਕਰੇਂਗੇ। ਰਿਪੋਰਟ ਮੁਤਾਬਕ ਫਿਲਮ 'ਚ ਆਲੀਆ ਭੱਟ ਤੋਂ ਇਲਾਵਾ ਇਕ ਹੋਰ ਸਟਰਾਗ ਫੀਮੇਲ ਕਰੈਕਟਰ ਹੋਵੇਗੀ। ਫਿਲਮ 'ਚ ਸਲਮਾਨ 40 ਸਾਲ ਦੇ ਆਦਮੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਜਦਕਿ ਆਲੀਆ ਭੱਟ 25 ਸਾਲ ਦੀ ਲੜਕੀ ਦਾ ਕਿਰਦਾਰ ਨਿਭਾਏਗੀ।


Tags: Alia BhattSalman KhanInshallahStudent of the YearBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari