FacebookTwitterg+Mail

ਆਲੀਆ ਭੱਟ ਨੇ ਦੁੱਗਣੀ ਰਕਮ ਅਦਾ ਕਰ ਕੇ ਜੁਹੂ ’ਚ ਖਰੀਦਿਆ ਫਲੈਟ

alia bhatt
03 February, 2019 09:34:42 AM

ਨਵੀਂ ਦਿੱਲੀ - ਬਾਲੀਵੁੱਡ ਸਟਾਰ ਆਲੀਆ ਭੱਟ ਨੇ ਦੁੱਗਣੀ ਰਕਮ ਦੇ ਕੇ 13 ਕਰੋੜ ਦਾ ਇਕ ਫਲੈਟ ਖਰੀਦਿਆ ਹੈ। ਇਹ ਫਲੈਟ 2300 ਸਕੇਅਰ ਫੁੱਟ ਦਾ ਨਵਾਂ ਅਪਾਰਟਮੈਂਟ ਜੁਹੂ ’ਚ ਬਣਿਆ ਹੈ। ਡੀ. ਐੱਨ. ਏ. ਦੀ ਰਿਪੋਰਟ ਮੁਤਾਬਕ ਇਹ ਅਪਾਰਟਮੈਂਟ 7.86 ਕਰੋੜ ਕੀਮਤ ਦਾ ਸੀ ਪਰ ਆਲੀਆ ਨੇ ਇਸ ਲਈ ਦੁੱਗਣੀ ਰਕਮ ਦੇ ਕੇ ਇਨਵੈਸਟਮੈਂਟ ਕਰਨ ਦੀ ਸੋਚੀ ਹੈ।

Punjabi Bollywood Tadka

ਇਹ ਅਪਾਰਟਮੈਂਟ ਸਨਸਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਦੇ ਅਧੀਨ ਬਣਿਆ ਹੈ, ਆਲੀਆ ਇਸਦੇ ਡਾਇਰੈਕਟਰਸ ’ਚੋਂ ਇਕ ਹੈ। ਆਲੀਆ ਨੇ ਇਸ ਲਈ 65 ਲੱਖ ਸਟੈਂਪ ਡਿਊਟੀ ਅਦਾ ਕੀਤੀ ਹੈ।

Punjabi Bollywood Tadka

ਅਪਾਰਟਮੈਂਟ ਨਾਲ ਆਲੀਆ ਨੂੰ ਦੋ ਪਾਰਕਿੰਗ ਏਰੀਆ ਅਲਾਟ ਕੀਤੇ ਗਏ ਹਨ। ਉਂਝ ਰਿਪੋਰਟ ਮੁਤਾਬਕ ਆਲੀਆ ਨੇ ਫਿਲਮਾਂ ’ਚ ਐਂਟਰੀ ਤੋਂ ਬਾਅਦ ਇਹ ਤੀਜੀ ਪ੍ਰਾਪਰਟੀ ’ਚ ਨਿਵੇਸ਼ ਕੀਤਾ ਹੈ। ਅਦਾਕਾਰਾ ਇਸ ਤੋਂ ਪਹਿਲਾਂ ਦੋ ਵੱਡੇ ਇਨਵੈਸਟਮੈਂਟ ਕਰ ਚੁੱਕੀ ਹੈ।


Tags: Alia Bhatt Gauri Khan Siddharth Malhotra Varun Dhawan Jacqueline Fernandez Ranbir Kapoor Karan Johar Instagram

Edited By

Sunita

Sunita is News Editor at Jagbani.