ਮੁੰਬਈ(ਬਿਊਰੋ)— ਬਾਲੀਵੁੱਡ ਸਟਾਰਸ ਦੇ ਡੂਪਲੀਕੇਟਸ ਮਿਲਣਾ ਅਤੇ ਉਨ੍ਹਾਂ ਦਾ ਫੇਮਸ ਹੋ ਜਾਣਾ ਆਮ ਜਿਹੀ ਗੱਲ ਹੈ। ਕੁਝ ਸਮਾਂ ਪਹਿਲਾਂ ਸਲਮਾਨ ਖਾਨ ਵਰਗਾ ਨਜ਼ਰ ਆਉਣ ਵਾਲਾ ਸਖਸ਼ ਪਾਕਿਸਤਾਨ 'ਚ ਸਾਈਕਲ ਪਾਰਕ ਕਰਦਾ ਨਜ਼ਰ ਆਇਆ ਸੀ ਜਿਸ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਖੂਬ ਵਾਇਰਲ ਕੀਤਾ ਸੀ। ਅੱਜ ਅਸੀਂ ਤੁਹਾਨੂੰ ਮਿਲਵਾਉਣ ਵਾਲੇ ਹਾਂ 'ਗਲੀ ਬੁਆਏ' ਨਾਲ ਸੁਰਖੀਆਂ ਹਾਸਲ ਕਰ ਰਹੀ ਬਾਲੀਵੁੱਡ ਦੀ ਹਿੱਟ ਫਿਲਮਾਂ ਦੀ ਅਦਾਕਾਰਾ ਆਲੀਆ ਭੱਟ ਦੀ ਕਾਰਬਨ ਕਾਪੀ ਨਾਲ। ਜਿੱਥੇ ਆਲੀਆ ਦੀ ਫਿਲਮ 'ਗਲੀ ਬੁਅਏ' ਦੇ ਗਾਣੇ ਅਤੇ ਟਰੇਲਰ ਖੂਬ ਪਸੰਦ ਕੀਤੇ ਜਾ ਰਹੇ ਹਨ।
ਅਜਿਹੇ 'ਚ ਫਿਲਮ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਡੂਪਲੀਕੇਟ ਆਲੀਅ ਨੇ ਰੀਕ੍ਰਿਏਟ ਕੀਤਾ ਗਿਆ ਹੈ ਪਰ ਇਸ ਡੂਪਲੀਕੇਟ ਨੂੰ ਆਲੀਆ ਨਹੀਂ ਸਗੋਂ ਉਸ ਦੀ ਕਾਰਬਨ ਕਾਪੀ ਨੇ ਰੀਕ੍ਰਿਏਟ ਕੀਤਾ ਹੈ। ਜਿਸ 'ਚ ਉਹ ਬਿਲਕੁਲ ਆਲੀਆ ਦੀ ਤਰ੍ਹਾਂ ਹੀ ਲੱਗ ਰਹੀ ਹੈ। ਵੀਡੀਓ ਨੂੰ ਇੰਸਟਾਗ੍ਰਾਮ 'ਤੇ Sanayaashu ਨਾਂਅ ਦੇ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਯੂਜ਼ਰਸ ਇਸ ਨੂੰ ਆਲੀਆ ਦੀ ਕਾਪੀ ਹੀ ਦੱਸ ਰਹੇ ਹਨ। ਫਿਲਮ 14 ਫਰਵਰੀ ਨੂੰ ਰਿਲੀਜ਼ ਹੋਣੀ ਹੈ। ਜਿਸ 'ਚ ਆਲੀਆ ਨਾਲ ਰਣਵੀਰ ਸਿੰਘ ਅਤੇ ਕਲਕੀ ਕੋਚਲੀਨ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਫਿਲਮ ਦਾ ਡਾਇਰੈਕਸ਼ਨ ਜ਼ੋਆ ਅਖ਼ਤਰ ਨੇ ਕੀਤਾ ਹੈ।