FacebookTwitterg+Mail

ਇੰਟਰਵਿਊ ਦੌਰਾਨ ਆਲੀਆ ਨੇ ਵਰੁਣ ਨੂੰ ਬੁਲਾਇਆ ਰਣਬੀਰ, ਵੀਡੀਓ ਵਾਇਰਲ

alia bhatt
17 April, 2019 09:37:14 AM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਆਲੀਆ ਭੱਟ ਤੇ ਰਣਬੀਰ ਕਪੂਰ ਕਾਫੀ ਸੁਰਖੀਆਂ 'ਚ ਹਨ ਕਿਉਂਕਿ ਹਰ ਪਾਸੇ ਉਨ੍ਹਾਂ ਦੇ ਇਸ਼ਕ ਦੇ ਚਰਚੇ ਹਨ । ਅੱਜ ਉਨ੍ਹਾਂ ਦੀ ਫਿਲਮ 'ਕਲੰਕ' ਰਿਲੀਜ਼ ਹੋਈ ਹੈ। ਅਦਾਕਾਰਾ ਹਾਲ ਹੀ 'ਚ ਇਕ ਪ੍ਰਮੋਸ਼ਨ ਇਵੈਂਟ 'ਤੇ ਨਜ਼ਰ ਆਈ। ਇਸ ਇਵੈਂਟ 'ਚ ਆਲੀਆ ਨਾਲ ਫਿਲਮ ਦੀ ਸਾਰੀ ਟੀਮ ਪਹੁੰਚੀ ਸੀ। ਵਰੁਣ, ਆਲੀਆ ਨਾਲ ਮਸਤੀ ਕਰ ਰਹੇ ਸਨ।

 
 
 
 
 
 
 
 
 
 
 
 
 
 

Awww 🙈 #Aliabhatt just Referred to #Varundhawan as #RanbirKapoor ❤️😂 . . •All credits goes to the owner

A post shared by Alia Bhatt (@aliaabhatt.x) on Apr 14, 2019 at 1:59am PDT


ਜਿੱਥੇ ਗੱਲਬਾਤ ਦੌਰਾਨ ਵਰੁਣ ਮਸਤੀ 'ਚ ਆਲੀਆ ਦੇ ਵਾਲ ਛੇੜ ਰਹੇ ਸਨ। ਵਰੁਣ ਨੂੰ ਰੋਕਣ ਸਮੇਂ ਆਲੀਆ ਨੇ ਵਰੁਣ ਦੀ ਥਾਂ ਰਣਬੀਰ ਦਾ ਨਾਂ ਲੈ ਲਿਆ।ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਇਸ ਪਲ ਨੂੰ ਕੈਮਰੇ 'ਚ ਕੈਦ ਕਰ ਲਿਆ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਚ ਸਾਫ ਸੁਣਾਈ ਦੇ ਰਿਹਾ ਹੈ ਕਿ ਆਲੀਆ ਨੇ ਰਣਬੀਰ ਦਾ ਪੂਰਾ ਨਾਂ ਨਹੀਂ ਲਿਆ ਪਰ ਆਲੀਆ ਦੇ 'ਰਣ' ਬੋਲਦੇ ਹੀ ਉੱਥੇ ਬੈਠੇ ਸਾਰੇ ਸਟਾਰਸ ਹੱਸ ਪੈਂਦੇ ਹਨ।

 
 
 
 
 
 
 
 
 
 
 
 
 
 

Love Birds 💓 #Aliabhatt #Ranbirkapoor

A post shared by Alia Bhatt (@aliaabhatt.x) on Apr 1, 2019 at 12:29am PDT


ਦੋਵਾਂ ਦੇ ਫੈਨਜ਼ ਨੂੰ ਵੀ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ। ਆਲੀਆ ਦੇ ਵੀਡੀਓ ਤੇ ਤਸਵੀਰਾਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।


Tags: Alia BhattVarun DhawanRanbir KapoorAditya Roy KapurKalank

Edited By

Manju

Manju is News Editor at Jagbani.