FacebookTwitterg+Mail

ਚਰਚਾ ’ਚ ਹੈ ਆਲੀਆ ਭੱਟ ਦਾ ਇਹ ਖੂਬਸੂਰਤ ਗਾਊਨ, ਕੀਮਤ ਜਾਣ ਹੋਵੋਗੇ ਹੈਰਾਨ

alia bhatt
27 September, 2019 03:35:39 PM

ਮੁੰਬਈ(ਬਿਊਰੋ)- ਅਦਾਕਾਰਾ ਆਲੀਆ ਭੱਟ ਨੇ ਬਹੁਤ ਘੱਟ ਸਮੇਂ ’ਚ ਬਾਲੀਵੁੱਡ ’ਚ ਆਪਣੀ ਪਛਾਣ ਬਣਾ ਲਈ ਹੈ । ਅਦਾਕਾਰੀ ਤੋਂ ਇਲਾਵਾ ਉਹ ਆਪਣੇ ਫੈਸ਼ਨ ਸੈਂਸ ਲਈ ਵੀ ਖੂਬ ਚਰਚਾ ’ਚ ਰਹਿੰਦੀ ਹੈ । ਉਹ ਅਕਸਰ ਮਹਿੰਗੇ ਆਊਟਫਿੱਟ ’ਚ ਨਜ਼ਰ ਆਉਂਦੀ ਹੈ । ਆਲੀਆ ਦੇ ਕੱਪੜੇ ਇਨੇ ਮਹਿੰਗੇ ਹੁੰਦੇ ਹਨ ਕਿ ਉਨ੍ਹਾਂ ਦੀ ਕੀਮਤ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।
Punjabi Bollywood Tadka
ਹਾਲ ਹੀ ’ਚ ਆਲੀਆ ਐਵਾਰਡ ਨਾਈਟ ’ਚ ਬੇਹੱਦ ਸਟਾਈਲਿਸ਼ ਤੇ ਕੂਲ ਅੰਦਾਜ਼ ’ਚ ਨਜ਼ਰ ਆਈ। ਇੱਥੇ ਆਲੀਆ ਆਪਣੀ ਮਹਿੰਗੀ ਡਰੈੱਸ ਕਰਕੇ ਕਾਫੀ ਚਰਚਾ ’ਚ ਰਹੀ। ਆਲੀਆ ਦੀ ਇਸ ਡਰੈੱਸ ਦੀ ਕੀਮਤ 5500 ਡਾਲਰ ਯਾਨੀ 3,90,425 ਰੁਪਏ ਦੱਸੀ ਜਾ ਰਹੀ ਹੈ ।ਇਹ ਪਹਿਲਾ ਮੌਕਾ ਨਹੀਂ ਜਦੋਂ ਆਲੀਆਂ ਨੇ ਮਹਿੰਗੀ ਡਰੈੱਸ ਪਹਿਨੀ ਹੋਵੇ।
Punjabi Bollywood Tadka
ਇਸ ਤੋਂ ਪਹਿਲਾ ਸਾਲ 2017 ’ਚ ਆਈਫਾ ਐਵਾਰਡ ’ਚ ਆਲੀਆ ਨੇ ਜੁਹੈਰ ਮੁਰਾਦ ਦਾ ਡਿਜ਼ਾਈਨ ਕੀਤਾ ਹੋਇਆ ਗਾਊਨ ਪਹਿਨਿਆ ਸੀ, ਜਿਸ ਦੀ ਕੀਮਤ 23 ਲੱਖ ਤੋਂ ਵੱਧ ਦੱਸੀ ਗਈ ਸੀ।
Punjabi Bollywood Tadka
ਆਲੀਆ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਆਲੀਆ ਇਨ੍ਹੀਂ ਦਿਨੀ ਫਿਲਮ ‘ਸੜਕ 2’ ਦੀ ਸ਼ੂਟਿੰਗ ’ਚ ਬਿਜੀ ਹੈ। ਫਿਲਮ ਦਾ ਨਿਰਦੇਸ਼ਨ ਉਨ੍ਹਾਂ ਦੇ ਪਿਤਾ ਮਹੇਸ਼ ਭੱਟ ਨੇ ਕੀਤਾ ਹੈ।
Punjabi Bollywood Tadka


Tags: Alia BhattBeautiful GownPriceIIFA Awards 2019BrahmastraBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari