ਮੁੰਬਈ—ਬਾਲੀਵੁੱਡ ਅਦਾਕਾਰਾ ਆਲੀਆ ਭੱਟ ਬੀਤੀ ਰਾਤ ਡਿਨਰ ਲਈ ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਦੇ ਘਰ ਪਹੁੰਚੀ। ਉਨ੍ਹਾਂ ਨਾਲ 'ਡੀਜੇ ਵਾਲੇ ਬਾਬੂ' ਫੇਮ ਗਾਇਕ ਅਤੇ ਮਸ਼ਹੂਰ ਰੇਪਰ ਬਾਦਸ਼ਾਹ ਅਤੇ ਸਿਧਾਰਥ ਵੀ ਮੌਜੂਦ ਸਨ।
ਦੱਸਣਾ ਚਾਹੁੰਦੇ ਹਾਂ ਕਿ ਆਲੀਆ-ਵਰੁਣ ਦੀ ਫਿਲਮ 'ਬਦਰੀਨਾਥ ਕੀ ਦੁਲਹਨੀਆ' ਦੇ ਗਾਣੇ 'ਤੰਮਾ ਤੰਮਾ' 'ਚ ਬਾਦਸ਼ਾਹ ਨੇ ਰੈਪ ਕੀਤਾ ਹੈ। ਇਸ ਤੋਂ ਇਲਾਵਾ ਆਲੀਆ-ਸਿਧਾਰਥ ਦੀ ਫਿਲਮ 'ਕਪੂਰ ਐਂਡ ਸੰਨਜ਼' 'ਚ ਵੀ ਬਾਦਸ਼ਾਹ ਨੇ ਰੈਪ ਕੀਤਾ ਸੀ। ਇਸ ਮੌਕੇ ਦੀਆਂ ਖਾਸ ਤਸਵੀਰਾਂ ਤੁਸੀਂ ਦੇਖ ਸਕਦੇ ਹੋ।