ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਆਲੀਆ ਭੱਟ ਆਪਣੀ ਆਉਣ ਵਾਲੀ ਫਿਲਮ 'ਗਲੀ ਬੁਆਏ' ਲਈ ਕਾਫੀ ਉਤਸ਼ਾਹਿਤ ਹੈ। ਬਾਲੀਵੁੱਡ ਨਿਰਦੇਸ਼ਕ ਜ਼ੋਇਆ ਅਖਤਰ ਇਸ ਫਿਲਮ ਨੂੰ ਬਣਾਉਣ ਦੀ ਤਿਆਰੀ ਕਰ ਰਹੀ ਹੈ। ਫਿਲਮ ਵਿਚ ਰਣਵੀਰ ਸਿੰਘ ਅਤੇ ਆਲੀਆ ਭੱਟ ਪਹਿਲੀ ਵਾਰ ਨਜ਼ਰ ਆਉਣਗੇ। ਆਲੀਆ ਭੱਟ ਹਮੇਸ਼ਾ ਹੀ ਆਪਣੇ ਕੱਪੜਿਆਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਗੋਆ 'ਚ ਆਯੋਜਿਤ ਇੰਟਰਨੈਸ਼ਨਲ ਫਿਲਮ ਫੈਸਟਿਵਲ ਆਫ ਇੰਡੀਆ (9669) 'ਚ ਆਲੀਆ ਨੇ ਬਲੈਕ ਕਲਰ ਦੀ ਡਰੈੱਸ ਪਹਿਨੀ ਸੀ, ਜਿਸ ਕਾਰਨ ਉਸ ਨੇ ਖੂਬ ਲਾਈਮਲਾਈਟ ਲੁੱਟੀ ਸੀ।
ਉਸ ਦੇ ਬਲੈਕ ਗਾਊਨ ਦੀ ਕੀਮਤ 82 ਹਜ਼ਾਰ ਸੀ, ਜਦੋਂ ਕਿ ਹਾਲ ਹੀ 'ਚ ਆਲੀਆ ਭੱਟ ਅੰਬਾਨੀ ਦੀ ਪਾਰਟੀ 'ਚ ਸਿਰਫ 4000 ਹਜ਼ਾਰ ਦੀ ਡਰੈੱਸ 'ਚ ਪੁੱਜੀ। ਉਸ ਦੀ ਇੰਨੀ ਸਸਤੀ ਡਰੈੱਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ। ਆਲੀਆ ਕਿਥੇ ਇਵੈਂਟਸ ਦੌਰਾਨ ਲੱਖਾਂ-ਲੱਖਾਂ ਦੇ ਗਾਊਨ-ਡਰੈੱਸਿਜ਼ ਪਹਿਨਦੀ ਹੈ ਤੇ ਕਿੱਥੇ ਉਸ ਨੇ ਅੰਬਾਨੀ ਦੀ ਪਾਰਟੀ 'ਚ ਸਿਰਫ 4 ਹਜ਼ਾਰ ਦੀ ਡਰੈੱਸ ਪਹਿਨੀ। ਇਹ ਗੱਲ ਲੋਕਾਂ ਨੂੰ ਕਾਫੀ ਅਜੀਬ ਲੱਗੀ, ਕਿ ਉਸ ਨੇ ਇੰਨੀ ਸਸਤੀ ਡਰੈੱਸ ਪਹਿਨੀ।
ਦੱਸ ਦੇਈਏ ਕਿ ਅੰਬਾਨੀ ਦੀ ਪਾਰਟੀ 'ਚ ਆਲੀਆ ਦੀ ਇਹ ਡਰੈੱਸ 'ਚ ਕਾਫੀ ਸ਼ਾਨਦਾਰ ਲੱਗ ਰਹੀ ਸੀ। ਉਸ ਦੀ ਇਹ ਡਰੈੱਸ ਰੰਗਦਾਰ ਚਮਕੀਲੇ ਰੰਗ ਦੀ ਸੀ, ਜਿਸ 'ਚ ਅੱਗੇ ਇਕ ਕੱਟ ਸੀ। ਬਾਲੀਵੁੱਡ ਸਿਤਾਰਿਆਂ ਨੂੰ ਇੰਨੀ ਸਸਤੀ ਡਰੈੱਸ ਪਾਉਣਾ ਸ਼ੋਭਾ ਨਹੀਂ ਦਿੰਦਾ।