FacebookTwitterg+Mail

ਆਲੀਆ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਬਚਪਨ ਦੀ ਕਿਊਟ ਤਸਵੀਰ

alia bhatt
08 December, 2017 01:33:22 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਆਲੀਆ ਆਪਣੀ ਮਾਂ ਸੋਨੀ ਰਾਜਦਾਨ ਦੀ ਗੋਦ 'ਚ ਦਿਖਾਈ ਦੇ ਰਹੀ ਹੈ। ਇਸ ਤਸਵੀਰ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ। ਇਸ ਤਸਵੀਰ ਨਾਲ 24 ਸਾਲ ਦੀ ਆਲੀਆ ਨੇ ਇਕ ਦਿਲ ਨੂੰ ਛੂਹ ਲੈਣ ਵਾਲਾ ਮੈਸੇਜ਼ ਵੀ ਸ਼ੇਅਰ ਕੀਤਾ ਹੈ, ''Throwback to the person who always has my back, hands and legs! My life manual - Mama throwback thursday''।

 

A post shared by Alia ✨⭐️ (@aliaabhatt) on


ਦੱਸਣਯੋਗ ਹੈ ਕਿ ਆਲੀਆ ਫਿਲਹਾਲ ਨਿਰਦੇਸ਼ਕ ਮੇਘਨਾ ਗੁਲਜ਼ਾਰ ਦੀ ਫਿਲਮ 'ਰਾਜੀ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਬੀਤੇ ਦਿਨੀਂ ਆਲੀਆ ਦੀਆਂ ਫਿਲਮ 'ਰਾਜੀ' ਤੋਂ ਸ਼ੂਟਿੰਗ ਦੌਰਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਜਿਸ 'ਚ ਆਲੀਆ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ।


Tags: Alia Bhatt Instagram Childhood Pic Soni Razdan Raazi Bollywood Actress