FacebookTwitterg+Mail

ਕਿਉਂ ਨਹੀਂ ਹੈ ਆਲੀਆ ਕੋਲ ਪਿਤਾ ਨਾਲ ਫਿਲਮ 'ਚ ਕੰਮ ਕਰਨ ਦਾ ਸਮਾਂ

alia bhatt
04 January, 2018 12:14:37 PM

ਮੁੰਬਈ(ਬਿਊਰੋ)— ਫਿਲਮ ਜਗਤ ਦੇ ਮਸ਼ਹੂਰ ਡਾਇਰੈਕਟਰ ਆਪਣੀ ਸੁਪਰਹਿੱਟ ਫਿਲਮ 'ਸੜਕ ਕਾ ਸੀਕਵਲ' ਬਣਾਉਣ ਦੀ ਪਲਾਨਿੰਗ ਕਰ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਇਸ ਮੂਵੀ ਲਈ ਉਹ ਧੀ ਆਲੀਆ ਅਤੇ ਸਿਧਾਰਥ ਮਲਹੋਤਰਾ ਨੂੰ ਕਾਸਟ ਕਰਨਾ ਚਾਹੁੰਦੇ ਹਨ ਪਰ ਇਸ ਫਿਲਮ ਦਾ ਸਾਰਾ ਕੰਮ ਆਲੀਆ ਕਾਰਨ ਰੁੱਕ ਗਿਆ ਹੈ। ਖਬਰਾਂ ਦੀ ਮੰਨੀਏ ਤਾਂ ਆਲੀਆ ਭੱਟ ਨੇ ਆਪਣੇ ਪਿਤਾ ਮਹੇਸ਼ ਭੱਟ ਲਈ ਪਹਿਲੀ ਵਾਰ ਕੰਮ ਕਰਨ ਦਾ ਵੀ ਮਨ ਬਣਾ ਲਿਆ ਸੀ। ਫਿਲਮ ਉੱਤੇ ਕੰਮ ਵੀ ਇਸ ਸਾਲ ਸ਼ੁਰੂ ਹੋਣਾ ਸੀ ਪਰ ਆਲੀਆ ਦੇ ਬਿੱਜੀ ਸ਼ੈਡੀਊਲ ਦੇ ਚਲਦੇ ਸਾਰਾ ਕੰਮ ਰੋਕਣਾ ਪਿਆ। ਫਿਲਮ ਹੁਣ ਆਲੀਆ ਦੇ ਫਰੀ ਹੋਣ ਤੋਂ ਬਾਅਦ ਹੀ ਸ਼ੁਰੂ ਹੋਵੇਗੀ। ਸੜਕ ਕਾ ਸੀਕਵਲ ਨੂੰ ਇਸ ਵਾਰ ਪੂਜਾ ਭੱਟ ਨਿਰਦੇਸ਼ਿਤ ਕਰੇਗੀ। ਫਿਲਮ 'ਚ ਸੰਜੇ ਦੱਤ ਅਹਿਮ ਰੋਲ 'ਚ ਹੋਣਗੇ।

 

A post shared by Alia ✨⭐️ (@aliaabhatt) on


ਦਰਅਸਲ, ਆਲੀਆ ਨੇ ਰਣਵੀਰ ਸਿੰਘ ਨਾਲ 'ਜ਼ੋਆ ਅਖ਼ਤਰ' ਦੀ ਗੱਲੀ ਬਾਏ ਅਤੇ ਕਰਨ ਜੌਹਰ ਪ੍ਰੋਡਕਸ਼ਨ ਦੀ ਰਣਬੀਰ ਕਪੂਰ ਸਟਾਰਰ 'ਬ੍ਰਹਿਮਾਸਤਰ' ਸਾਇਨ ਕਰ ਲਈ ਹੈ।
ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਨਵੇਂ ਸਾਲ ਦਾ ਜਸ਼ਨ ਇਕੱਠੇ ਇਜਰਾਇਲ 'ਚ ਮਨਾਇਆ। ਦੋਵੇਂ ਇਕੱਠੇ ਸਨ ਪਰ ਛੁੱਟੀਆਂ ਮਨਾਉਣ ਦੇ ਇਰਾਦੇ ਨਾਲ ਨਹੀਂ ਸਗੋਂ ਕੰਮ ਦੇ ਸਿਲਸਿਲੇ 'ਚ। ਦੋਵਾਂ ਦੀ ਅਗਲੀ ਫਿਲਮ 'ਬ੍ਰਹਿਮਾਸਤਰ' ਹੈ ਅਤੇ ਦੋਵੇਂ ਇਸਦੀ ਤਿਆਰੀਆਂ ਲਈ ਉੱਥੇ ਗਏ ਸਨ। ਫਿਲਮ ਦੀ ਸ਼ੂਟਿੰਗ ਫਰਵਰੀ 'ਚ ਸ਼ੁਰੂ ਹੋਵੇਗੀ ਪਰ ਉਸ ਤੋਂ ਪਹਿਲਾਂ ਫਿਲਮ ਦੀਆਂ ਤਿਆਰੀਆਂ ਸ਼ੁਰੂ ਕਰ ਲਈ ਗਈਆਂ ਹਨ। ਉਨ੍ਹਾਂ ਨਾਲ ਫਿਲਮ ਦੇ ਡਾਇਰੈਕਟਰ ਅਤੇ ਰਣਬੀਰ ਕਪੂਰ ਦੇ ਚੰਗੇ ਦੋਸਤ ਅਯਾਨ ਮੁਖਰਜੀ ਵੀ ਸਨ। ਤਿੰਨਾਂ ਦੀ ਫੋਟੋ ਸੋਸ਼ਲ ਨੈੱਟਵਰਕਿੰਗ ਉੱਤੇ ਵਾਇਰਲ ਹੋ ਰਹੀ ਹਨ। ਫੈਂਸ ਨੂੰ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਸੀ ਕਿ ਆਲੀਆ ਜਲਦੀ ਹੀ ਮਹੇਸ਼ ਭੱਟ ਦੀ ਫਿਲਮ 'ਚ ਆਪਣੀ ਅਦਾਕਾਰੀ ਦਾ ਹੁਨਰ ਦਿਖਾਏ।


Tags: Alia BhattMahesh Bhatt Sadaks sequel BrahmastraSidharth MalhotraRanbir KapoorSanjay Dutt

Edited By

Manju

Manju is News Editor at Jagbani.